ਚੰਡੀਗੜ੍ਹ: ਪੰਜਾਬ ਦੀਆਂ 13 'ਚੋਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਇਨ੍ਹਾਂ ਵਿੱਚ ਸੰਨੀ ਦਿਓਲ ਅੱਗੇ ਜਾ ਰਹੇ ਹਨ। ਹੁਣ ਤੱਕ 8 ਸੀਟਾਂ 'ਤੇ ਕਾਂਗਰਸ, 4 'ਤੇ ਅਕਾਲੀ ਦਲ-ਬੀਜੇਪੀ ਤੇ ਇਕ ਸੀਟ 'ਤੇ ਭਗਵੰਤ ਮਾਨ ਅੱਗੇ ਜਾ ਰਹੇ ਹਨ। ਸੂਬੇ ਵਿੱਚ ਕੁੱਲ 278 ਉਮੀਦਵਾਰ ਹਨ।
9 ਵਜੇ ਤਕ ਦੇ ਰੁਝਾਨਾਂ ਮੁਤਾਬਕ 11 ਸੀਟਾਂ ਦੇ ਰੁਝਾਨਾਂ ਵਿੱਚੋਂ ਪਟਿਆਲਾ ਸੀਟ ਤੋਂ ਪਰਨੀਤ ਕੌਰ 1498 ਨਾਲ ਅੱਗੇ ਰਹੇ। ਸੰਗਰੂਰ ਤੋਂ ਕਾਂਗਰਸ ਦੇ ਕੇਵਸ ਸਿੰਘ ਢਿੱਲੋਂ 'ਤੇ ਆਪ ਦੇ ਭਗਵੰਤ ਮਾਨ ਨੇ 1417 ਦੀ ਬੜ੍ਹਤ ਬਣਾਈ। ਬਠਿੰਡਾ ਵਿੱਚ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ 'ਤੇ ਹਰਸਿਮਰਤ ਕੌਰ ਨੇ 926 ਦੀ ਬੜ੍ਹਤ ਬਣਾਈ।
ਅਨੰਦਪੁਰ ਸਾਹਿਬ ਵਿੱਚ ਮਨੀਸ਼ ਤਿਵਾੜੀ ਨ 135 ਵੋਟਾਂ ਦੀ ਬੜ੍ਹਤ ਬਣਾਈ। ਫਿਰੋਜ਼ਪੁਰ ਵਿੱਚ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 1195 ਵੋਟਾਂ ਨਾਲ ਅੱਗੇ ਸਨ। ਖਡੂਰ ਸਾਹਿਬ ਵਿੱਚ ਜਸਬੀਰ ਸਿੰਘ ਡਿੰਪਾ ਨੇ 10,309 ਦੀ ਲੀਡ ਹਾਸਲ ਕੀਤੀ ਹੈ।
ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ, ਸੁਖਬੀਰ ਤੇ ਹਰਸਿਮਰਤ ਸਮੇਤ ਅਕਾਲੀ-ਬੀਜੇਪੀ ਦੇ 4 ਉਮੀਦਵਾਰ ਅੱਗੇ
ਏਬੀਪੀ ਸਾਂਝਾ
Updated at:
23 May 2019 10:07 AM (IST)
ਪੰਜਾਬ ਦੀਆਂ 13 'ਚੋਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਇਨ੍ਹਾਂ ਵਿੱਚ ਸੰਨੀ ਦਿਓਲ ਅੱਗੇ ਜਾ ਰਹੇ ਹਨ। ਹੁਣ ਤੱਕ 8 ਸੀਟਾਂ 'ਤੇ ਕਾਂਗਰਸ, 4 'ਤੇ ਅਕਾਲੀ ਦਲ-ਬੀਜੇਪੀ ਤੇ ਇਕ ਸੀਟ 'ਤੇ ਭਗਵੰਤ ਮਾਨ ਅੱਗੇ ਜਾ ਰਹੇ ਹਨ। ਸੂਬੇ ਵਿੱਚ ਕੁੱਲ 278 ਉਮੀਦਵਾਰ ਹਨ।
- - - - - - - - - Advertisement - - - - - - - - -