ਚੰਡੀਗੜ੍ਹ: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ਵਿੱਚ ਕੁੱਲ 278 ਉਮੀਦਵਾਰ ਹਨ। ਪਰ ਇਨ੍ਹਾਂ ਸਾਰੀਆਂ ਸੀਟਾਂ ਵਿੱਚੋਂ ਗੁਰਦਾਸਪੁਰ ਸੀਟ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਬੀਜੇਪੀ ਉਮੀਦਵਾਰ ਤੇ ਸੁਪਰਸਟਾਰ ਸੰਨੀ ਦਿਓਲ ਦੇ ਚੋਣ ਮੈਦਾਨ ਵਿੱਚ ਆ ਜਾਣ ਕਰਕੇ ਇਹ ਸੀਟ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਣ ਗਈ ਹੈ। ਸੰਨੀ ਦਿਓਲ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਹੋ ਰਿਹਾ ਹੈ।


ਇਨ੍ਹਾਂ ਦੋਵਾਂ ਉਮੀਦਵਾਰਾਂ ਵਿੱਚੋਂ ਇੱਕ ਪਾਸੇ ਸੰਨੀ ਖ਼ੁਦ ਦਾ ਸਟਾਰਡ, ਦੂਜਾ ਬੀਜੇਪੀ ਦਾ ਮੋਦੀ ਫੈਕਟਰ ਤੇ ਤੀਜਾ ਪਹਿਲਾ ਚਾਰ ਵਾਰ ਸਾਂਸਦ ਰਹਿ ਚੁੱਕੇ ਫਿਲਮ ਅਦਾਕਾਰ ਵਿਨੋਦ ਖੰਨਾ ਵੱਲੋਂ ਇਲਾਕੇ ਵਿੱਚ ਕਰਵਾਏ ਗਏ ਕੰਮ।

ਪਰ ਦੂਜੇ ਪਾਸੇ ਕਾਂਗਰਸ ਦੇ ਸੁਨੀਲ ਜਾਖੜ ਮੌਜੂਦਾ ਸਾਂਸਦ ਵੀ ਹਨ ਤੇ ਸੂਬਾ ਪ੍ਰਧਾਨ ਵੀ ਹਨ। ਹਾਲਾਂਕਿ ਇਸ ਸੀਟ 'ਤੇ ਵੱਖ-ਵੱਖ ਪਾਰਟੀਆਂ ਦੇ ਬੈਨਰ ਹੇਠ ਤੇ ਆਜ਼ਾਦ ਉਮੀਦਵਾਰਾਂ ਦੀ ਕੁੱਲ ਗਿਣਤੀ 15 ਹੈ, ਪਰ ਮੁੱਖ ਮੁਕਾਬਲਾ ਬੀਜੇਪੀ ਤੇ ਕਾਂਗਰਸ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।