Baba Tarsem Murder Case: ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਰੁਦਰਪੁਰ ਵਿੱਚ ਨਾਨਕਮੱਤਾ ਕਾਰ ਸੇਵਾ ਡੇਰਾ ਦੇ ਮੁਖੀ ਬਾਬਾ ਤਰਸੇਮ ਸਿੰਘ ਦੇ ਕਤਲ ਕੇਸ ਵਿੱਚ ਪੁਲਿਸ ਨੇ ਵੀਰਵਾਰ ਨੂੰ ਵੱਡਾ ਖੁਲਾਸਾ ਕੀਤਾ ਹੈ। ਐਸਐਸਪੀ ਮੰਜੂਨਾਥ ਟੀਸੀ ਨੇ ਦੱਸਿਆ ਕਿ ਪੁਲਿਸ ਨੇ ਪੀਲੀਭੀਤ ਤੋਂ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇਸ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਵੀ ਸ਼ਾਮਲ ਹੈ।


ਐਸਐਸਪੀ ਮੁਤਾਬਕ ਉਸ ਨੇ ਬਾਬਾ ਤਰਸੇਮ ਸਿੰਘ ਦੇ ਕਤਲ ਲਈ ਪੰਜਾਬ ਦੇ ਸ਼ੂਟਰਾਂ ਨੂੰ 10 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਇਸ ਦੇ ਨਾਲ ਹੀ ਨਾਨਕਮੱਤਾ ਗੁਰਦੁਆਰਾ ਸਾਹਿਬ ਦਾ ਇੱਕ ਸੇਵਾਦਾਰ ਵੀ ਸ਼ਾਮਲ ਹੈ, ਜੋ ਹਮਲਾਵਰਾਂ ਨੂੰ ਤਰਸੇਮ ਸਿੰਘ ਦੇ ਰੋਜ਼ਾਨਾ ਕੰਮਾਂ ਬਾਰੇ ਪਲ-ਪਲ ਦੀ ਜਾਣਕਾਰੀ ਦਿੰਦਾ ਸੀ। ਉਸ ਨੇ ਹਥਿਆਰ ਵੀ ਉਪਲਬਧ ਕਰਵਾਏ ਸਨ। ਇਸ ਦੇ ਨਾਲ ਦੋ ਹੋਰ ਵੀ ਸ਼ਾਮਲ ਹਨ।


'ਔਰਤਾਂ ਨੂੰ 1 ਲੱਖ ਸਾਲਾਨਾ, 30 ਲੱਖ ਨੌਕਰੀਆਂ, MSP ਕਾਨੂੰਨ', ਜਾਣੋ ਕਾਂਗਰਸ ਮੈਨੀਫੈਸਟੋ ਦੇ ਅਹਿਮ ਐਲਾਨ


ਫੜੇ ਗਏ ਮੁਲਜ਼ਮਾਂ ਵਿੱਚ ਦਿਲਬਾਗ ਸਿੰਘ, ਅਮਨਦੀਪ ਸਿੰਘ ਉਰਫ ਕਾਲਾ, ਹਰਮਿੰਦਰ ਉਰਫ ਪਿੱਦੀ ਤੇ ਬਲਕਾਰ ਸਿੰਘ ਸ਼ਾਮਲ ਹਨ। ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਘਟਨਾ ਨੂੰ ਸਰਬਜੀਤ ਸਿੰਘ ਤੇ ਅਮਰਜੀਤ ਉਰਫ਼ ਬਿੱਟੂ ਨੇ ਅੰਜਾਮ ਦਿੱਤਾ ਹੈ। ਦੋਵੇਂ ਵਿਅਕਤੀ 19 ਮਾਰਚ ਨੂੰ ਗੁਰਦੁਆਰਾ ਨਾਨਕਮੱਤਾ ਸਾਹਿਬ ਆਏ ਸਨ।


ਦੋਵੇਂ ਗੁਰਦੁਆਰਾ ਨਾਨਕਮੱਤਾ ਸਾਹਿਬ ਦੀ ਸਰਾਂ ਦੇ ਕਮਰਾ ਨੰਬਰ 23 ਵਿੱਚ ਠਹਿਰੇ ਸਨ। ਸਰਬਜੀਤ ਸਿੰਘ ਪਿਛਲੇ ਸਮੇਂ ਵਿੱਚ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਸ ਖਿਲਾਫ ਦਰਜਨ ਦੇ ਕਰੀਬ ਗੰਭੀਰ ਮਾਮਲੇ ਦਰਜ ਹਨ।


ਮੁਲਜ਼ਮਾਂ ਨੇ 28 ਮਾਰਚ ਦੀ ਸਵੇਰ ਬਾਬਾ ਤਰਸੇਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਫਰਾਰ ਸ਼ੂਟਰਾਂ ਸਰਬਜੀਤ ਸਿੰਘ ਤੇ ਅਮਰਜੀਤ ਸਿੰਘ ਦੀ ਗ੍ਰਿਫਤਾਰੀ 'ਤੇ ਕੁਮਾਊਂ ਰੇਂਜ ਪੱਧਰ ਤੋਂ 1 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।