ਬਠਿੰਡਾ 'ਚ ਕੁੜੀ ਦਾ ਸਿਰ ਕਿਤੋਂ ਤੇ ਧੜ ਕਿਤੋਂ ਮਿਲਿਆ
ਏਬੀਪੀ ਸਾਂਝਾ | 17 Apr 2019 12:51 PM (IST)
ਸ਼ਹਿਰ ਦੇ ਸਾਈਂ ਨਗਰ ਵਿੱਚ ਦੇਰ ਰਾਤ ਸਨਸਨੀ ਫੈਲ ਗਈ ਜਦੋਂ ਨੇੜਲੇ ਰਜਬਾਹੇ ਵਿੱਚੋਂ ਲੜਕੀ ਦਾ ਕੱਟਿਆ ਹੋਇਆ ਸਿਰ ਮਿਲਿਆ। ਇਸ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਬਿਨਾਂ ਕੱਪੜਿਆਂ ਤੋਂ ਲੜਕੀ ਦਾ ਧੜ ਮਿਲਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਠਿੰਡਾ: ਸ਼ਹਿਰ ਦੇ ਸਾਈਂ ਨਗਰ ਵਿੱਚ ਦੇਰ ਰਾਤ ਸਨਸਨੀ ਫੈਲ ਗਈ ਜਦੋਂ ਨੇੜਲੇ ਰਜਬਾਹੇ ਵਿੱਚੋਂ ਲੜਕੀ ਦਾ ਕੱਟਿਆ ਹੋਇਆ ਸਿਰ ਮਿਲਿਆ। ਇਸ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਬਿਨਾਂ ਕੱਪੜਿਆਂ ਤੋਂ ਲੜਕੀ ਦਾ ਧੜ ਮਿਲਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕੋਈ ਬਾਹਰੋਂ ਲੜਕੀ ਦਾ ਕਤਲ ਕਰਕੇ ਲੈ ਆਇਆ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਧੜ ਅਲੱਗ ਕਰਕੇ ਨਾਲੇ ਵਿੱਚ ਸੁੱਟਿਆ ਗਿਆ ਹੈ। ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਟੀਮ ਜਾਂਚ ਵਿੱਚ ਜੁੱਟ ਗਈ ਹੈ। ਪੁਲਿਸ ਫਿੰਗਰ ਪ੍ਰਿੰਟ ਤੇ ਹੋਰ ਨਿਸ਼ਾਨਾਂ ਰਾਹੀਂ ਸ਼ਨਾਖਤ ਕਰ ਰਹੀ ਹੈ। ਅਜੇ ਤੱਕ ਪੁਲਿਸ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ।