ਕੁਝ ਸੈਕੰਡ ‘ਚ ਦੁਕਾਨਦਾਰ ਨੂੰ ਮਾਰੀਆਂ 4 ਗੋਲੀਆਂ
ਏਬੀਪੀ ਸਾਂਝਾ | 08 Dec 2018 10:35 AM (IST)
ਜਲੰਧਰ: ਜਲੰਧਰ ਨੇੜਲੇ ਕਸਬਾ ਕਰਤਾਰਪੁਰ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਦੁਕਾਨਦਾਰ ਨੂੰ ਨਕਾਬਪੋਸ਼ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਕਰਤਾਰਪੁਰ ਦੇ ਗੰਗਸਰ ਬਜ਼ਾਰ ਵਿੱਚ ਸ਼ੀਤਲਾ ਮਾਤਾ ਮੰਦਰ ਕੋਲ ਡਿੰਪਲ ਗੱਡੀਆਂ ਦੀ ਨੰਬਰ ਪਲੇਟ ਬਨਾਉਣ ਦਾ ਕੰਮ ਕਰਦਾ ਸੀ। ਸ਼ਾਮ ਨੂੰ ਉਹ ਕੰਪਿਉਟਰ 'ਤੇ ਕੁੱਝ ਕੰਮ ਕਰ ਰਿਹਾ ਸੀ ਕਿ ਨਕਾਬਪੋਸ਼ ਹਮਲਾਵਰ ਦੁਕਾਨ ‘ਚ ਵੜਿਆ ਅਤੇ ਡਿੰਪਲ 'ਤੇ ਫਾਈਰਿੰਗ ਕਰ ਦਿੱਤੀ। ਦੁਕਾਨ ਵਿੱਚ ਮੌਜੂਦ ਦੂਜੇ ਕਰਮਚਾਰੀ ਨੇ ਭੱਜ ਕੇ ਆਪਣੀ ਜਾਣ ਬਚਾਈ। ਸਾਹਮਣੇ ਆਈ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਹਮਲਾਵਰ ਨੇ ਸਿਰਫ ਛੇ ਸੈਕੰਡ ‘ਚ ਡਿੰਪਲ ਨੂੰ ਚਾਰ ਗੋਲੀਆਂ ਮਾਰੀਆਂ ਅਤੇ ਭੱਜ ਗਿਆ। ਜ਼ਖਮੀ ਹਾਲਤ ‘ਚ ਡਿੰਪਲ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਿੰਪਲ 'ਤੇ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਜਲਦ ਕੋਈ ਖੁਲਾਸਾ ਹੋਣ ਦੀ ਉਮੀਦ ਹੈ।