ਲੁਧਿਆਣਾ: ਸ਼ਹਿਰ ਦੇ ਸ਼ਿਵਾਜੀ ਨਗਰ ਵਿੱਚ ਸਵੇਰੇ ਸੈਨੇਟਰੀ ਵਪਾਰੀ ਦੀ ਪਤਨੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਕੀਤੀ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਸੁਰਿੰਦਰ ਕੌਰ (40) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਕਾਬਪੋਸ਼ਾਂ ਨੇ ਸੁਰਿੰਦਰ ਕੌਰ 'ਤੇ ਸੂਏ ਨਾਲ ਵਾਰ ਕੀਤਾ ਜਿਸ ਦੀ ਮੌਤ ਹੋ ਗਈ।

 

 

 

 

ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ, ਘਰ ਵਿੱਚ ਕੋਈ ਲੁੱਟ-ਖੋਹ ਦੀ ਘਟਨਾ ਨਹੀਂ ਹੋਈ। ਹਮਲਾਵਰਾਂ ਦਾ ਕੀ ਮਕਸਦ ਸੀ ਤੇ ਉਨ੍ਹਾਂ ਨੇ ਹਮਲਾ ਕਿਉਂ ਕੀਤਾ, ਇਸ 'ਤੇ ਜਾਂਚ ਕੀਤੀ ਜਾ ਰਹੀ ਹੈ।

 

 

 
ਪੁਲਿਸ ਅਫਸਰ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਫੜਿਆ ਜਾਵੇਗਾ
ਦੱਸਣਯੋਗ ਹੈ ਕਿ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਇੱਕ ਕਮਰੇ ਵਿੱਚ ਸੌ ਰਹੇ ਸਨ। ਇਸ ਵਾਰਦਾਤ ਵਿੱਚ ਗੁਰਮੀਤ ਨੂੰ ਸੱਟ ਵੀ ਨਹੀਂ ਲੱਗੀ ਤੇ ਉਸ ਦੀ ਪਤਨੀ ਦੀ ਹੱਤਿਆ ਹੋ ਗਈ। ਗੁਰਮੀਤ ਦੇ ਪੁੱਤਰ ਦੀ ਬਾਂਹ 'ਤੇ ਥੋੜੀ ਜਿਹੀ ਸੱਟ ਲੱਗੀ ਹੈ।