ਬੰਗਲੌਰ: ਏਅਰਲਾਈਨ ਜੈਟਸਮਾਰਟ ਨੇ ਸਾਹਨੇਵਾਲ ਹਵਾਈ ਅੱਡੇ ਤੋਂ ਨਵੀਂ ਉਡਾਣ ਚਾਲੂ ਕਰਨ ਦਾ ਐਲਾਨ ਕੀਤਾ ਹੈ। ਨਵੀਂ ਫਲਾਈਟ ਲੁਧਿਆਣਾ ਤੋਂ ਦਿੱਲੀ ਲਈ 1 ਸਤੰਬਰ ਨੂੰ ਪਹਿਲੀ ਵਾਰ ਉਡਾਣ ਭਰੇਗੀ। ਸ਼ਨੀਵਾਰ-ਐਤਵਾਰ ਨੂੰ ਛੱਡ ਕੇ ਹਰ ਦਿਨ ਦੋ ਵਾਰ ਇਹ ਉਡਾਣ ਚੱਲੇਗੀ ਜੋ 75 ਮਿੰਟ ਵਿੱਚ ਆਪਣਾ ਸਫਰ ਪੂਰਾ ਕਰੇਗੀ।
ਜੈਟਸਮਾਰਟ ਅਧਿਕਾਰੀਆਂ ਮੁਤਾਬਕ ਲੰਬੇ ਸਮੇਂ ਤੋਂ ਵਪਾਰੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਉਡਾਣ ਨੂੰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਜੂਨ 2014 ਵਿੱਚ ਲੁਧਿਆਣਾ ਨੇੜੇ ਸਥਿਤ ਸਾਹਨੇਵਾਲ ਏਅਰਪੋਰਟ ਘਾਟੇ ਦੇ ਚੱਲਦਿਆਂ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਇੱਥੇ ਨਵੀਂ ਉਡਾਣ ਚਾਲੂ ਹੋਣ ਨਾਲ ਯਾਤਰੀਆਂ ਨੂੰ ਕਾਫੀ ਫਾਇਦਾ ਹੋਣ ਦੀ ਉਮੀਦ ਹੈ।