ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਮਰ ਕੱਸੀ
ਏਬੀਪੀ ਸਾਂਝਾ
Updated at:
23 Aug 2016 04:53 AM (IST)
NEXT
PREV
ਚੰਡੀਗੜ੍ਹ: ਕੇਂਦਰੀ ਚੋਣ ਕਮਿਸ਼ਨ ਦੀ 5 ਮੈਂਬਰੀ ਟੀਮ 2 ਦਿਨਾਂ ਪੰਜਾਬ ਦੌਰੇ 'ਤੇ ਹੈ। ਇਸ ਟੀਮ ਦੀ ਅਗਵਾਈ ਦੇਸ਼ ਦੇ ਉਪ ਚੋਣ ਕਮਿਸ਼ਨਰ ਸਨਦੀਪ ਸਕਸੈਨਾ ਕਰ ਰਹੇ ਹਨ। ਅੱਜ ਇਹ ਟੀਮ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਸੂਬੇ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨਾਲ ਮੁਲਾਕਾਤ ਕਰ ਸੂਬੇ 'ਚ ਹੋਣ ਵਾਲੀਆਂ 2017 ਦੀਆਂ ਚੋਣਾਂ ਦੇ ਮੁੱਦੇ 'ਤੇ ਗੱਲਬਾਤ ਕਰੇਗੀ। ਦਰਅਸਲ ਇਸ ਦੌਰੇ ਦਾ ਮਕਸਦ ਸੂਬੇ 'ਚ ਨਿਰਪੱਖ ਚੋਣਾਂ ਕਰਵਾਉਣ ਲਈ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਮੁੱਦੇ 'ਤੇ ਦਿਸ਼ਾ ਨਿਰਦੇਸ਼ ਦੇਣਾ ਹੈ। ਚੋਣ ਕਮਿਸ਼ਨ ਦੀ ਇਸ ਟੀਮ ਨੇ ਕੱਲ ਸੂਬੇ ਦੇ ਮੁੱਖ ਚੋਣ ਅਧਿਕਾਰੀ ਵੀਕੇ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ।
- - - - - - - - - Advertisement - - - - - - - - -