ਲੁਧਿਆਣਾ : ਸ਼ਹਿਰ ਵਿੱਚ ਰੋਜ਼ਾਨਾ ਕਤਲ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸੇ ਤਹਿਤ ਮਹਿਜ਼ ਪਾਣੀ ਦੀ ਛਬੀਲ ਵਿੱਚ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਇਹ ਘਟਨਾ ਬੀਤੀ ਦੇਰ ਰਾਤ ਵਾਪਰੀ ਹੈ। ਲੁਧਿਆਣਾ ਦੇ ਰਹਿਣ ਵਾਲੇ ਨਿਹੰਗ ਬਲਦੇਵ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਬੁੱਧਵਾਰ ਨੂੰ ਨਿਹੰਗ ਬਲਦੇਵ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮਿੱਠੇ ਪਾਣੀ ਦੀ ਛਬੀਲ ਲਗਾਈ ਹੋਈ ਸੀ। ਤਾਂ ਇਸ ਦੌਰਾਨ ਬਾਹਰੋਂ ਆਏ ਕੁੱਝ ਨੌਜਵਾਨਾਂ ਨਾਲ ਨਿੰਹਗ ਬਲਦੇਵ ਸਿੰਘ ਤੇ ਉਸ ਦੇ ਦੋਸਤਾਂ ਦੀ ਆਪਸ ਵਿੱਚ ਮਾਮੂਲੀ ਬਹਿਸ ਹੋ ਗਈ ਸੀ। ਇਸ ਦੌਰਾਨ ਛਬੀਲ 'ਚ ਮੌਜੂਦ ਲੋਕਾਂ ਨੇ ਮਾਮਲੇ ਨੂੰ ਠੰਢਾ ਕਰਕੇ ਨੌਜਵਾਨਾਂ ਨੂੰ ਉੱਥੇ ਭੇਜ ਦਿੱਤਾ ਸੀ।
ਬਲਦੇਵ ਸਿੰਘ ਪੇਸ਼ੇ ਤੋਂ ਡਰਾਇਵਰ ਹੈ ਅਤੇ ਵੀਰਵਾਰ ਰਾਤ ਨੂੰ ਉਹ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਹੁੰਦਾ ਤਾਂ ਰਸਤੇ ਵਿੱਚ ਮੋਟਰਸਾਇਕਲ 'ਤੇ ਸਵਾਰ ਹੋ ਕੇ 2 ਨੌਜਵਾਨ ਆਉਂਦੇ ਹਨ ਅਤੇ ਨਿਹੰਗ ਬਲਦੇਵ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਹਨ। ਪਹਿਲੇ ਵਾਰ ਵਿੱਚ ਨਿਹੰਗ ਬਲਦੇਵ ਸਿੰਘ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਹਮਲਾਵਰਾਂ ਨੇ ਨਿਹੰਗ ਸਿੰਘ ਨੂੰ 'ਤੇ ਕਈ ਵਾਰ ਹਮਲਾ ਕੀਤਾ ਅਤੇ ਲਾਸ਼ ਨੂੰ ਸੜਕ 'ਤੇ ਹੀ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਜਾਂਦੇ ਜਾਂਦੇ ਇਹਨਾਂ ਨੌਵਜਾਨਾਂ ਨੇ ਲਾਸ਼ ਨੇੜੇ ਲਲਕਾਰੇ ਵੀ ਮਾਰੇ ਸਨ। ਜਿਸ ਤੋਂ ਬਾਅਦ ਲਲਕਾਰੇ ਸੁਣ ਲੋਕ ਇਕੱਠਾ ਹੋਏ ਤਾਂ ਨਿਹੰਗ ਬਲਦੇਵ ਸਿੰਘ ਦੀ ਲਾਸ਼ ਖੂਨ ਨਾਲ ਭਿੱਜੀ ਦੇਖੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟਵੀ ਖੰਗਾਲ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।