Nabha DSP dies : ਨਾਭਾ (Nabha) ਸ਼ਹਿਰ ਦੇ ਮਾਡਲ ਰੋਡ 'ਤੇ ਸਥਿਤ ਆਪਣੇ ਘਰ ਵਿੱਚ ਡੀ.ਐੱਸ.ਪੀ ਗਗਨਦੀਪ ਸਿੰਘ ਭੁੱਲਰ (DSP Gagandeep Singh Bhullar) ਦੇ 32 ਬੋਰ ਰਿਵਾਲਵਰ ਦੀ ਗੋਲੀ ਚੱਲਣ ਦੇ ਨਾਲ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਪੁਲਿਸ ਵੱਲੋਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੋਲੀ ਕਿਵੇਂ ਚੱਲੀ ਹੈ।


 


ਜਾਣਕਾਰੀ ਅਨੁਸਾਰ ਨਾਭਾ ਵਾਸੀ ਡੀ.ਐੱਸ.ਪੀ. ਭੁੱਲਰ ਦੀ ਮੌਤ ਉਨ੍ਹਾਂ ਦੇ ਆਪਣੇ ਘਰ ’ਚ ਹੀ 32 ਬੋਰ ਨਿੱਜੀ ਰਿਵਾਲਵਰ ਨਾਲ ਹੋਈ ਹੈ। ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਗਗਨਦੀਪ ਭੁੱਲਰ ਪਟਿਆਲਾ ਐਸਓਜੀ ਵਿੰਗ (Patiala SOG wing) ਵਿੱਚ ਤਾਇਨਾਤ ਸਨ। ਦੇਰ ਰਾਤ ਨੂੰ ਹੀ ਪਟਿਆਲਾ ਦੇ ਐੱਸ.ਐੱਸ.ਪੀ. ਦੀਪਕ ਪਾਰਿਕ ਮੌਕੇ ‘ਤੇ ਪਹੁੰਚੇ।

 

ਇਹ ਵੀ ਪੜ੍ਹੋ : Drug Racket Cases : ਡਰੱਗਜ਼ ਰੈਕੇਟ ਮਾਮਲੇ 'ਚ ਮੋਗਾ ਰੇਡ ਕਰਨ ਗਈ ਪੁਲਿਸ 'ਤੇ ਤਸਕਰਾਂ ਨੇ ਚਲਾਈ ਗੋਲੀ, ਕਾਂਸਟੇਬਲ ਜ਼ਖਮੀ

ਡੀ.ਐੱਸ.ਪੀ ਗਗਨਦੀਪ ਸਿੰਘ ਭੁੱਲਰ ਦੀ ਮੌਤ ਦਾ ਜਦੋਂ ਪਤਾ ਲੱਗਿਆ ਤਾਂ ਸ਼ਹਿਰ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਇਸ ਮੌਕੇ 'ਤੇ ਨਾਭਾ ਦੇ ਐੈੱਸ.ਐੈੱਚ.ਓ ਹੈਰੀ ਬੋਪਾਰਾਏ ਨੇ ਦੱਸਿਆ ਕਿ ਡੀ.ਐੱਸ.ਪੀ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਇਹ ਗੋਲੀ ਕਿਵੇਂ ਚੱਲੀ ਇਸ ਤੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ। ਡੀ.ਐੱਸ.ਪੀ ਦੀ ਮੌਤ ਕਿਵੇਂ ਹੋਈ ਨਾਭਾ ਪੁਲੀਸ ਪ੍ਰਸ਼ਾਸਨ ਅਤੇ ਪਟਿਆਲਾ ਦੇ ਐੱਸ.ਐੱਸ.ਪੀ ਇਸ ਦੀ ਜਾਂਚ ਵਿੱਚ ਜੁੱਟ ਗਏ ਹਨ। 


 


 ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ ਦੀ 32 ਬੋਰ ਦੀ ਰਿਵਾਲਵਰ ਸੀ ,ਜਿਸ ਦੇ ਨਾਲ ਉਨ੍ਹਾਂ ਦੀ ਮੌਤ ਹੋਈ ਹੈ। ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ,ਉਸ ਵਕਤ ਘਰ ਵਿੱਚ ਕੌਣ-ਕੌਣ ਸਨ। ਫਿਲਹਾਲ ਪੁਲਿਸ  ਬਰੀਕੀ ਨਾਲ ਜਾਂਚ ਵਿਚ ਜੁੱਟ ਗਈ ਹੈ। ਡੀ.ਐੱਸ.ਪੀ ਦੀ ਰਹੱਸਮਈ ਹਲਾਤਾਂ ਵਿੱਚ ਦੀ ਹੋਈ ਮੌਤ ਪੁਲਿਸ ਲਈ ਵੱਡੀ ਚੁਣੌਤੀ ਹੈ ਕਿ ਉਸ ਦੀ ਮੌਤ ਇਸ ਤਰ੍ਹਾਂ 'ਤੇ ਕਿਵੇਂ ਹੋਈ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।