ਨਾਭਾ ਦੀ ਜੇਲ੍ਹ 'ਤੇ ਬਦਮਾਸ਼ਾਂ ਦਾ ਹਮਲਾ, ਛੇ ਕੈਦੀ ਫ਼ਰਾਰ
ਏਬੀਪੀ ਸਾਂਝਾ | 27 Nov 2016 10:37 AM (IST)
ਨਾਭਾ : ਨਾਭਾ ਜੇਲ੍ਹ ਵਿੱਚ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਛੇ ਕੈਦੀ ਫ਼ਰਾਰ ਹੋ ਗਏ ਹਨ। ਇਹਨਾਂ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਕੁੱਝ ਹਥਿਆਰਬੰਦ ਬਦਮਾਸ਼ ਪੁਲਿਸ ਦੀ ਵਰਦੀ ਵਿੱਚ ਨਾਭਾ ਦੀ ਹਾਈ ਸਕਿਉਰਟੀ ਜੇਲ੍ਹ ਵਿੱਚ ਦਾਖਲ ਹੋਏ ਅਤੇ ਫਾਇਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਪੰਜ ਕੈਦੀ ਜੇਲ੍ਹ ਵਿਚੋਂ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਦੇ ਕਰੀਬ 10 ਬਦਮਾਸ਼ ਪੁਲਿਸ ਦੀ ਵਰਦੀ ਵਿੱਚ ਅਸਲੇ ਸਮੇਤ ਜੇਲ ਵਿੱਚ ਦੋ ਗੱਡੀਆਂ ਵਿੱਚ ਆਏ। ਮੁੱਖ ਗੇਟ ਤੋਂ ਜੇਲ੍ਹ ਅੰਦਰ ਦਾਖਲ ਹੋਣ ਤੋਂ ਬਾਅਦ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕਰੀਬ 100 ਗੋਲੀਆਂ ਚਲਾਉਣ ਤੋਂ ਬਾਅਦ ਇਹ ਆਪਣੇ ਸਾਥੀਆਂ ਨੂੰ ਲੈ ਕੇ ਫਰਾਰ ਹੋ ਗਏ। ਫਰਾਰ ਹੋਏ ਕੈਦੀਆਂ ਵਿੱਚ ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਸੇਖੋਂ, ਨੀਟ ਦਿਓਲ, ਵਿਕਰਮਜੀਤ ਅਤੇ ਹਰਮਿੰਦਰ ਮਿੰਟੂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।