ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫਤਾਰ
ਏਬੀਪੀ ਸਾਂਝਾ | 19 Sep 2017 12:23 PM (IST)
ਲੁਧਿਆਣਾ: ਨਾਭਾ ਜੇਲ੍ਹ ਵਿੱਚ ਸੰਨ੍ਹ ਲਾ ਕੇ ਖ਼ਤਰਨਾਕ ਗੈਂਗਸਟਰਾਂ ਨੂੰ ਛੁਡਾ ਕੇ ਲਿਜਾਉਣ ਵਾਲੇ ਮੁਲਜ਼ਮਾਂ 'ਚੋਂ ਮੁੱਖ ਗੈਂਗਸਟਰ ਗੁਰਜੀਤ ਲੱਡਾ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਤੇ ਖੁਫ਼ੀਆ ਵਿੰਗ ਦੀ ਸਾਂਝੀ ਟੀਮ ਨੇ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਲੱਡਾ ਕਤਲ ਤੇ ਅਗ਼ਵਾ ਜਿਹੇ ਸੰਗੀਨ ਜੁਰਮਾਂ ਵਿੱਚ ਵੀ ਲੋੜੀਂਦਾ ਹੈ। ਉਸ ਨੂੰ ਗੈਂਗਸਟਰ ਪਲਵਿੰਦਰ ਪਿੰਦਾ ਦੇ ਨਾਲ-ਨਾਲ ਨਾਭਾ ਜੇਲ੍ਹ ਤੋੜਨ ਦਾ ਮੁੱਖ ਸਾਜ਼ਿਸ਼ਘਾੜਿਆਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇਸ ਘਟਨਾ ਵਿੱਚ ਛੇ ਗੈਂਗਸਟਰ ਤੇ ਇੱਕ ਅੱਤਵਾਦੀ ਨੂੰ ਭੱਜਣ ਵਿੱਚ ਸਫਲਤਾ ਮਿਲ ਗਈ ਸੀ। ਲੱਡਾ ਦੀ ਗੁਰਦਾਸਪੁਰ ਦੇ ਤੀਹਰੇ ਕਤਲ ਕਾਂਡ ਵਿੱਚ ਤੇ ਅਜਨਾਲਾ ਵਿੱਚ ਡਾਕਟਰ ਤੋਂ 90 ਲੱਖ ਦੀ ਫਿਰੌਤੀ ਲੈਣ ਵਾਲੇ ਮਾਮਲੇ ਵਿੱਚ ਵੀ ਸ਼ਮੂਲੀਅਤ ਸੀ। ਉਸ 'ਤੇ ਹਾਲ ਵਿੱਚ ਹੀ ਹੋਈਆਂ ਵਾਰਦਾਤਾਂ ਵਿੱਚ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਵੀ ਇਲਜ਼ਾਮ ਹਨ।