ਗਵਾਲੀਅਰ: ਗਵਾਲੀਅਰ: ਕੈਪਟਨ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ 'ਤੇ ਐਕਸ਼ਨ ਲਈ ਮੋਦੀ ਸਰਕਾਰ ਤਿਆਰ ਹੈ। ਇਹ ਦਾਅਵਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾਏਗਾ। ਉਨ੍ਹਾਂ ਕਿਹਾ ਅਸੀਂ ਕਿਸਾਨਾਂ ਦੇ ਹਿੱਤ 'ਚ ਫੈਸਲਾ ਲਵਾਂਗੇ। ਤੋਮਰ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਗਵਾਈ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਲਾਭ ਲਈ ਖੇਤੀ ਕਾਨੂੰਨ ਲੈ ਕੇ ਆਈ ਹੈ।
ਉਨ੍ਕਿਹਾਂ ਕਿਹਾ ਕਿਸਾਨ ਕਾਨੂੰਨਾਂ ਦਾ ਨਤੀਜਾ ਠੀਕ ਆਉਣ ਵਾਲਾ ਹੈ। ਪਰ ਕਾਂਗਰਸ ਦੇ ਲੋਕ ਜੋ ਕੰਮ ਆਪਣੇ ਕਾਰਜਕਾਲ 'ਚ ਚਾਹ ਕੇ ਵੀ ਨਹੀਂ ਕਰ ਪਾਏ ਉਹ ਕੰਮ ਮੋਦੀ ਸਰਕਾਰ ਨੇ ਕਰਕੇ ਦਿਖਾ ਦਿੱਤਾ ਤਾਂ ਹੁਣ ਉਨ੍ਹਾਂ ਨੂੰ ਚੁਭ ਰਿਹਾ ਹੈ। ਜਿਹੜੇ ਸੁਧਾਰਾਂ ਦਾ ਕਾਂਗਰਸ ਆਪਣੇ ਚੋਣ ਮੈਨੀਫੈਸਟੋ 'ਚ ਜ਼ਿਕਰ ਕਰਦੀ ਹੈ ਉਹ ਜਦੋਂ ਹੋ ਗਏ ਤਾਂ ਵਿਰੋਧ ਕਰਦੀ ਹੈ।
ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ, AQI 300 ਤੋਂ ਪਾਰ
ਤੋਮਰ ਨੇ ਕਿਹਾ ਕਿ ਖੇਤੀ ਢਾਂਚਾ ਬਦਲਣ ਦੀ ਲੋੜ ਹੈ। ਪੀਐਮ ਮੋਦੀ ਦੀ ਅਗਵਾਈ 'ਚ ਇਹ ਯਤਨ ਹੋ ਰਿਹਾ ਹੈ। ਜੋ ਖੇਤੀ ਦੀ ਨੀਂਹ ਸਥਾਈ ਤੌਰ 'ਤੇ ਮਜਬੂਤ ਕਰੇਗਾ। ਕਿਸਾਨ ਮਹਿੰਗੀਆਂ ਫਸਲਾਂ ਵੱਲ ਜਾਣ, ਤਕਨੀਕ ਨਾਲ ਜੁੜਨ, ਉਨ੍ਹਾਂ ਨੂੰ ਫਸਲ ਦਾ ਸਹੀ ਮੁੱਲ ਮਿਲੇ, ਇਸ ਦੀ ਬਹੁਤ ਲੋੜ ਹੈ। ਖਾਦ ਤੇ ਯੂਰੀਆ ਨੂੰ ਲੈਕੇ ਪਹਿਲਾਂ ਬਹੁਤ ਦਿੱਕਤਾਂ ਸਨ ਪਰ ਹੁਣ ਇਹ ਸਮੱਸਿਆ ਖਤਮ ਹੋ ਚੁੱਕੀ ਹੈ।
ਨਵਾਜ਼ ਸ਼ਰੀਫ ਦੀ ਧੀ ਮਰਿਅਮ ਖਿਲਆਫ ਐਫਆਈਆਰ ਦਰਜ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ