ਮਾਲੇਰਕੋਟਲਾ: ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੇ ਮਾਲੇਰਕੋਟਲਾ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਪੰਜਾਬ ਦੇ ਮਾਲਮੰਤਰੀ ਬਿਕਰਮ ਮਜੀਠੀਆ 'ਤੇ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਬਦਮਾਸ਼ੀ ਦਾ ਜਵਾਬ ਪੰਜਾਬ ਦੀਜਨਤਾ ਦੇਵੇਗੀ। ਅਦਾਲਤ ਨੇ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਦੀ ਅਗਲੀ ਤਾਰੀਖ਼ 12 ਸਤੰਬਰ ਤੈਅ ਕੀਤੀ ਹੈ।

 

 

ਦੱਸਣਯੋਗ ਹੈ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਨਰੇਸ਼ ਯਾਦਵ ਨੇ ਸੰਗਰੂਰ ਜ਼ਿਲ੍ਹੇ 'ਚ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ। ਯਾਦਵ ਨੇ ਅੱਜ ਧੂਰੀ 'ਚ ਆਸਰਾ ਫਾਊਂਡੇਸ਼ਨ ਵੱਲੋਂ ਲਾਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂਕਿਹਾ ਕਿ ਅਕਾਲੀ-ਭਾਜਪਾ ਸਰਕਾਰ ਉਨ੍ਹਾਂ ਖ਼ਿਲਾਫ ਸਿਆਸੀ
ਸਾਜਿਸ਼ ਕਰ ਰਹੀ ਹੈ ਪਰ ਲੋਕ ਸਭ ਜਾਣਦੇ ਹਨ। ਸਰਕਾਰ ਇਸ ਸਾਜਿਸ਼ 'ਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।

 

 

ਉਨ੍ਹਾਂ ਕਿਹਾ ਕਿ ਸਰਕਾਰ ਦੇ ਛੇ ਮਹੀਨੇ ਹੋਰ ਰਹਿ ਗਏ ਹਨ ਤੇ 2017 ਦੀਆਂ ਚੋਣਾਂ 'ਚ ਲੋਕ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਦਾਜਵਾਬ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਬਿਕਰਮ ਮਜੀਠੀਆ ਦਾ ਵਿਵਹਾਰ ਬਦਮਾਸ਼ ਵਾਲਾ ਹੈ ਤੇ ਲੋਕ ਇਸ ਬਦਮਾਸ਼ੀ ਦੇ ਬੇਹੱਦਖ਼ਿਲਾਫ ਹਨ। ਉਨ੍ਹਾਂ ਕਿਹਾ ਕਿ ਲੋਕ ਮਜੀਠੀਆ ਨੂੰ ਸਬਕ ਸਿਖਾਉਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਜਾਣਦਾਹੈ ਕਿ ਮਜੀਠੀਆ ਕੀ ਕੰਮ ਕਰਦਾ ਹੈ ਤੇ ਮਜੀਠੀਆ ਜਿੰਨੇ ਮਰਜ਼ੀ ਸੱਚੇ ਹੋ ਲੈਣ ਪਰ ਨਸ਼ੇ ਨਾਲ ਲੋਕਾਂ ਦੇ ਪੁੱਤ ਮਰ ਰਹੇ ਹਨ।