ਸੰਗਰੂਰ: ਕੁਰਾਨ ਸ਼ਰੀਫ਼ ਦੀ ਬੇਅਦਬੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦਿੱਲੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਤੋਂ ਸੰਗਰੂਰ ਪੁਲਿਸ ਪੁੱਛਗਿੱਛ ਕਰ ਰਹੀ ਹੈ। ਨਰੇਸ਼ ਯਾਦਵ ਠੀਕ 11 ਵਜੇ ਸੰਗਰੂਰ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਸੰਗਰੂਰ ਤੋਂ ਐਮ ਪੀ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਮੌਜੂਦ ਸਨ।


ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਪੁਲਿਸ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਜੇ ਕੁਮਾਰ ਨੂੰ ਸਾਹਮਣੇ ਬੈਠਾ ਕੇ ਪੁੱਛਗਿੱਛ ਕਰੇਗੀ। ਨਰੇਸ਼ ਯਾਦਵ ਤੋਂ ਪੁੱਛਗਿੱਛ ਲਈ ਸੀਆਈ ਏ ਸਟਾਫ਼ ਨੇ 100 ਸਵਾਲਾਂ ਦੀ ਲਿਸਟ ਬਣਾਈ ਹੋਈ ਹੈ।

ਇਸ ਤੋਂ ਪਹਿਲਾਂ ਚਾਰ ਜੁਲਾਈ ਨੂੰ ਨਰੇਸ਼ ਯਾਦਵ ਤੋਂ ਪਟਿਆਲਾ ਦੇ ਸੀ.ਆਈ.ਏ. ਸਟਾਫ਼ ਵਿਖੇ ਪੁੱਛਗਿੱਛ ਹੋਈ ਸੀ। ਉਨ੍ਹਾਂ ਕੋਲੋਂ ਡੀ.ਆਈ.ਜੀ. ਪਟਿਆਲਾ ਰੇਂਜ ਬਲਕਾਰ ਸਿੰਘ ਸਿੱਧੂ, ਐਸ.ਐਸ.ਪੀ. ਸੰਗਰੂਰ ਪ੍ਰਿਤਪਾਲ ਸਿੰਘ ਥਿੰਦ, ਐਸ.ਪੀ.ਡੀ. ਸੰਗਰੂਰ ਜਸਕਿਰਨਜੀਤ ਸਿੰਘ ਤੇਜਾ ਤੇ ਸੀ.ਆਈ.ਏ. ਸਟਾਫ਼ ਸੰਗਰੂਰ ਦੇ ਇੰਚਾਰਜ ਵੱਲੋਂ ਪੁੱਛਗਿੱਛ ਕੀਤੀ ਗਈ ਸੀ।