ਰੂਪਨਗਰ: ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਹਰੀ ਝੰਡੀ ਮਿਲਣ ਮਗਰੋਂ ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੋਣ ਕਮਿਸ਼ਨ ਨੇ ਵੀ ਮਾਨਤਾ ਦੇ ਦਿੱਤੀ ਹੈ। ਸ਼ੇਰਗਿੱਲ ਹੁਣ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਹੇਠ ਚੋਣ ਲੜਨਗੇ।
ਬੀਤੇ ਕੱਲ੍ਹ ਹਾਈਕੋਰਟ ਨੇ ਸ਼ੇਰਗਿੱਲ ਦੀ ਉਮੀਦਵਾਰੀ ਬਹਾਲ ਕਰਨ ਸਬੰਧੀ ਫੈਸਲਾ ਦਿੱਤਾ ਸੀ। ਅਦਾਲਤ ਦੇ ਫੈਸਲੇ ਤੋਂ ਸ਼ੇਰਗਿੱਲ ਇਸ ਹੱਦ ਤਕ ਪ੍ਰਭਾਵਤ ਸਨ ਕਿ ਉਹ ਹਾਈਕੋਰਟ ਤੋਂ ਮਿੱਟੀ ਚੁੱਕ ਕੇ ਰੋਟੀ ਲਪੇਟਣ ਵਾਲੇ ਐਲੂਮੀਨਿਅਮ ਫੌਇਲ ਪੇਪਰ ਵਿੱਚ ਲੈ ਕੇ ਰੂਪਨਗਰ ਦੇ ਚੋਣ ਅਫ਼ਸਰ ਦਫ਼ਤਰ ਪਹੁੰਚੇ ਸਨ। ਇੱਥੇ ਮੀਡੀਆ ਸਾਹਮਣੇ ਉਨ੍ਹਾਂ ਹਾਈਕੋਰਟ ਦੀ ਮਿੱਟੀ ਨੂੰ ਮੱਥੇ ਨਾਲ ਲਾਇਆ ਤੇ ਚੁੰਮ ਕੇ ਵੀ ਦਿਖਾਇਆ।
ਜ਼ਰੂਰ ਪੜ੍ਹੋ- ਪਰਚਾ ਰੱਦ ਹੋਣ ਮਗਰੋਂ 'ਆਪ' ਦੇ ਸ਼ੇਰਗਿੱਲ ਨੂੰ ਹਾਈ ਕੋਰਟ ਤੋਂ ਰਾਹਤ
ਨਰਿੰਦਰ ਸ਼ੇਰਗਿੱਲ ਨੇ ਸਾਲ 2017 ਦੀ ਵਿਧਾਨ ਸਭਾ ਚੋਣ ਮੁਹਾਲੀ ਤੋਂ ਲੜੀ ਸੀ ਪਰ ਚੋਣ ਕਮਿਸ਼ਨ ਨੂੰ ਚੋਣ ਖਰਚੇ ਦਾ ਵੇਰਵਾ ਨਹੀਂ ਦਿੱਤਾ ਸੀ। ਇਸ ਲਈ ਕਮਿਸ਼ਨ ਨੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਸੀ। ਇਸ ਪਿੱਛੋਂ ਉਨ੍ਹਾਂ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ ਜਿੱਥੋਂ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਸੁਣਾਇਆ ਗਿਆ ਸੀ।
ਆਖਰ ਸ਼ੇਰਗਿੱਲ ਨੂੰ ਮਿਲ ਹੀ ਗਿਆ ਝਾੜੂ
ਏਬੀਪੀ ਸਾਂਝਾ
Updated at:
03 May 2019 06:42 PM (IST)
ਅਦਾਲਤ ਦੇ ਫੈਸਲੇ ਤੋਂ ਸ਼ੇਰਗਿੱਲ ਇਸ ਹੱਦ ਤਕ ਪ੍ਰਭਾਵਤ ਸਨ ਕਿ ਉਹ ਹਾਈਕੋਰਟ ਤੋਂ ਮਿੱਟੀ ਚੁੱਕ ਕੇ ਰੋਟੀ ਲਪੇਟਣ ਵਾਲੇ ਐਲੂਮੀਨਿਅਮ ਫੌਇਲ ਪੇਪਰ ਵਿੱਚ ਲੈ ਕੇ ਰੂਪਨਗਰ ਦੇ ਚੋਣ ਅਫ਼ਸਰ ਦਫ਼ਤਰ ਪਹੁੰਚੇ ਸਨ। ਇੱਥੇ ਮੀਡੀਆ ਸਾਹਮਣੇ ਉਨ੍ਹਾਂ ਹਾਈਕੋਰਟ ਦੀ ਮਿੱਟੀ ਨੂੰ ਮੱਥੇ ਨਾਲ ਲਾਇਆ ਤੇ ਚੁੰਮ ਕੇ ਵੀ ਦਿਖਾਇਆ।
- - - - - - - - - Advertisement - - - - - - - - -