ਚੰਡੀਗੜ੍ਹ: ਨਵਜੋਤ ਸਿੱਧੂ ਪੰਜਾਬ ਦੀ ਸਿਆਸਤ 'ਚ ਚਰਚਾ ਦਾ ਵਿਸ਼ਾ ਹਨ ਪਰ ਪੰਜਾਬ ਦੇ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੱਧੂ ਬਾਰੇ ਕੁਝ ਬੋਲਣਾ ਨਹੀਂ ਚਾਹੁੰਦੇ। ਅੱਜ ਸੁਖਬੀਰ ਬਾਦਲ ਨੂੰ ਚੰਡੀਗੜ੍ਹ ਵਿੱਚ ਪ੍ਰੈਸਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਸਿੱਧੂ ਬਾਰੇ ਕਈ ਸਵਾਲ ਪੁੱਛੇ ਪਰ ਉਹ ਪੱਤਰਕਾਰਾਂ ਦੇ ਸਵਾਲ ਟਾਲ ਗਏ। ਦਰਅਸਲਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਹੀ ਲੀਡਰਸ਼ਿੱਪ ਸਿੱਧੂ ਬਾਰੇ ਬੋਲਣ ਤੋਂ ਕਤਰਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇੱਕਰਣਨੀਤੀ ਤਹਿਤ ਸ਼੍ਰੋਮਣੀ ਅਕਾਲੀ ਦਲ ਸਿੱਧੂ ਦੇ ਮਾਮਲੇ 'ਤੇ ਕੁਝ ਬੋਲ ਨਹੀਂ ਰਿਹਾ।


 

 

ਬਾਦਲ ਨੇ ਪ੍ਰੈੱਸ ਕਾਨਫਰੰਸ 'ਚ ਆਮ ਆਦਮੀ ਪਾਰਟੀ ਨੂੰ ਫਿਰ ਟੋਪੀ ਵਾਲੇ ਕਹਿ ਕੇ ਬੁਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਦੀਆਂ ਅਥਾਹ ਕੀਮਤਾਂ ਘਟਾਈਆਂ ਹਨ ਜਦੋਂ ਕਿ ਦਿੱਲੀ 'ਚ ਸਨਅਤਕਾਰਾਂ ਕੋਲੋਂ ਪੰਜਾਬ ਨਾਲੋਂ ਦੁੱਗਣੇ ਬਿੱਲ ਵਸੂਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਦੀ ਛਾਣਬੀਣ ਕਰਨੀ ਚਾਹੀਦੀ ਹੈ ਕਿਉਂਕਿ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਤੋਂ ਬਹੁਤ ਦੁਖੀ ਹਨ।

 

 

ਇਸ ਮੌਕੇ ਸੁਖਬੀਰ ਬਾਦਲ ਨੇ ਰੈਗੁਲੇਟਰੀ ਕਮਿਸ਼ਨ ਵੱਲੋਂ ਘਟਾਈਆਂ ਕੀਮਤਾਂ ਨੂੰ ਹੋਰ ਘਟਾਇਆ। ਉਨ੍ਹਾਂ ਕਿਹਾ ਕਿ ਹੁਣ ਛੋਟੇ ਉਦਯੋਗਾਂ ਨੂੰ ਹੁਣ 5.57 ਰੁਪਏ ਯੂਨਿਟ ਦੀ ਥਾਂ 4.99 ਰੁਪਏ ਯੂਨਿਟ ਲੱਗੇਗੀ। ਇਸੇ ਤਰ੍ਹਾਂ ਮੱਧਲੇ ਉਦਯੋਗਾਂ ਨੂੰ 6.38 ਤੋਂ 5.99ਰੁਪਏ ਤੇ ਲਾਰਜ ਸਕੇਲ ਇੰਡਸਟਰੀ ਨੂੰ 6.46 ਤੋਂ 6.34 ਰੁਪਏ ਕੀਤਾ ਹੈ।

 

 

 

ਸੁਖਬੀਰ ਨੇ ਕਿਹਾ ਕਿ ਪੰਜਾਬ ਦੇਸ 'ਚ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਹੈ ਤੇ ਇਸ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਬਿਜਲੀ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਤੇ ਕਿਸਾਨ ਸਰਕਾਰ ਦੀਆਂ ਸੇਵਾਵਾਂ ਤੋਂ ਬੇਹੱਦ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਨਸ਼ੇ 'ਚ ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦੋਂ ਕਿ ਬਾਕੀ ਸੂਬਿਆਂ ਦੇ ਮੁਕਾਬਲੇ 'ਚ ਪੰਜਾਬ ਨਸ਼ਾ ਬੇਹੱਦ ਘੱਟ ਹੈ।