ਨਵੀਂ ਦਿੱਲੀ: ਪੰਜਾਬ ਦੇ ਵਿਧਾਇਕ ਜੰਤਰ ਮੰਤਰ 'ਤੇ ਧਰਨਾ ਦੇਣ ਜਾ ਰਹੇ ਸਨ। ਇਸ ਦੌਰਾਨ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਬਾਰਡਰ 'ਤੇ ਰੋਕਿਆ ਗਿਆ। ਬਾਕੀ ਵਿਧਾਇਕਾਂ ਦੇ ਨਾਲ ਹੀ ਨਵਜੋਤ ਸਿੱਧੂ ਨੂੰ ਵੀ ਦਿੱਲੀ ਬਾਰਡਰ 'ਤੇ ਦਿੱਲੀ ਪੁਲਿਸ ਵੱਲੋਂ ਰੋਕਿਆ ਗਿਆ। ਸਿੱਧੂ ਨਾਲ 7 ਵਿਧਾਇਕ ਸਨ ਜਿਨ੍ਹਾਂ ਨੂੰ ਦਿੱਲੀ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।


ਨਵਜੋਤ ਸਿੱਧੂ ਨੇ ਕਿਹਾ ਕਿ ਲੋਕਾਂ ਦੇ ਨੁਮਾਇੰਦੇ ਵਿਧਾਇਕਾਂ ਨੂੰ ਧੱਕੇ ਮਾਰੇ ਗਏ। ਉਨ੍ਹਾਂ ਕਿਹਾ ਸਾਨੂੰ ਨਜਾਇਜ਼ ਤਰੀਕੇ ਨਾਲ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਸਿੱਧੂ ਨੇ ਕਿਹਾ ਲੋਕਤੰਤਰ ਨੂੰ ਇਹ ਡੰਡਾਤੰਤਰ ਨਹੀਂ ਬਣਾ ਸਕਦੇ। ਸਿੱਧੂ ਨੇ ਪੂਰੀ ਤਰ੍ਹਾਂ ਗਰਜਦਿਆਂ ਕਿਹਾ ਕਿ ਕਿਸਾਨਾਂ ਲਈ ਧਰਨਾ ਹੋਵੇਗਾ ਤੇ ਹਰ ਕੀਮਤ 'ਤੇ ਹੋਵੇਗਾ।


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਜੰਤਰ ਮੰਤਰ ਤੇ ਵਿਧਾਇਕਾਂ ਨੇ ਧਰਨਾ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਦਿੱਲੀ ਬਾਰਡਰ 'ਤੇ ਵਿਧਾਇਕਾਂ ਨੂੰ ਰੋਕਿਆ ਗਿਆ। ਨਵਜੋਤ ਸਿੱਧੂ ਆਪਣੇ ਬੇਬਾਕ ਅੰਦਾਜ਼ 'ਚ ਬੋਲਦੇ ਦਿਖਾਈ ਦਿੱਤੇ। 


ਸ਼ਰਾਬ ਤਸਕਰੀ ਰੋਕਣ ਲਈ ਕੈਪਟਨ ਨੂੰ ਦੱਸੀ ਇਹ ਤਰਕੀਬ, ਪਿਆਕੜਾਂ ਦੇ ਵੀ ਹੋਣਗੇ ਵਾਰੇ-ਨਿਆਰੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ