Punjab News: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ। ਇੱਕ ਵੀਡੀਓ ਜਾਰੀ ਕਰਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਡੇਢ ਸਾਲ ਦੌਰਾਨ ਲਏ ਗਏ 50,000 ਕਰੋੜ ਦੇ ਕਰਜ਼ੇ ਬਾਰੇ ਸਵਾਲ ਪੁੱਛਿਆ ਤੇ ਕਿਹਾ ਜੇ ਇੰਝ ਹੀ ਚਲਦਾ ਰਿਹਾ ਤਾਂ ਪੰਜਾਬ ਆਉਣ ਵਾਲੇ 10 ਸਾਲਾਂ ਵਿੱਚ ਦੀਵਾਲੀਆ ਹੋ ਜਾਵੇਗਾ


ਸਿੱਧੂ ਨੇ ਰਾਜਪਾਲ ਵੱਲੋਂ ਪੁੱਛੇ ਗਏ ਸਵਾਲ ਨੂੰ ਸਹੀ ਤੇ ਸਟੀਕ ਦਿੱਸਿਆ। ਉਨ੍ਹਾਂ ਕਿਹਾ ਕਿ ਤੁਸੀਂ 2 ਸਾਲਾਂ ਵਿੱਚ 50 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ ਤੇ ਇਸ ਸਾਲ ਨਾਲ ਇਹ ਛਿਮਾਹੀ ਦਾ ਕਰਜ਼ਾ 17 ਹਜ਼ਾਰ ਕਰੋੜ ਬਣਦਾ ਹੈ। ਅਗਲੇ ਸਾਲ ਜਦੋਂ ਸਰਕਾਰ ਬਜਟ ਪੇਸ਼ ਕਰੇਗਾ ਤਾਂ ਉਹ ਕਰਜ਼ਾ 70 ਹਜ਼ਾਰ ਕਰੋੜ ਹੋ ਜਾਵੇਗਾ।


ਜਿਸ ਹਿਸਾਬ ਨਾਲ ਤੁਸੀਂ ਕਰਜ਼ਾ ਲੈ ਰਹੇ ਹੋ ਤੁਸੀਂ ਤਾਂ...


ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ 15 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਤੇ 2007 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗਈ ਤਾਂ ਪੰਜਾਬ ਸਿਰ 30 ਹਜ਼ਾਰ ਕਰੋੜ ਦਾ ਕਰਜ਼ਾ ਸੀ। ਇਸ ਤੋਂ ਬਾਅਦ ਆਈ ਅਕਾਲੀ ਦਲ ਦੀ ਸਰਕਾਰ ਨੇ ਡੇਢ ਲੱਖ ਕਰੋੜ ਦਾ ਕਰਜ਼ਾ ਚੜ੍ਹਾਇਆ ਜਿਸ ਤੋਂ ਬਾਅਦ ਕਾਂਗਰਸ ਸਰਕਾਰ ਨੇ 1 ਲੱਖ ਕਰੋੜ ਦਾ ਕਰਜ਼ਾ ਚੜ੍ਹਾਇਆ ਪਰ ਜਿਸ ਤਰ੍ਹਾਂ ਨਾਲ ਆਪ ਸਰਕਾਰ ਕਰਜ਼ਾ ਲੈ ਰਹੀ ਹੈ ਉਸ ਰਫ਼ਤਾਰ ਨਾਲ ਪੰਜਾਬ ਕੰਗਾਲ ਹੋ ਜਾਵੇਗਾ।






ਮੁੱਖ ਮੰਤਰੀ ਨੂੰ ਨਵਜੋਤ ਸਿੰਘ ਸਿੱਧੂ ਨੇਅਖਬਾਰੀ ਦੱਸਿਆ ਤੇ ਕਿਹਾ ਦੇਖੋ ਤੁਸੀਂ ਪੰਜਾਬ ਦਾ ਕੀ ਹਾਲ ਕਰ ਦਿੱਤਾ ਹੈ। ਕੱਲ੍ਹ ਤੁਹਾਡੇ ਤੋਂ ਨਵੀਂ ਪੀੜੀ ਸਵਾਲ ਪੁੱਛੇਗੀ ਪਰ ਤੁਹਾਡੇ ਤੋਂ ਜਵਾਬ ਨਹੀਂ ਦਿੱਤੇ ਜਾਣ। ਜੇ ਆਹੀ ਹਲਾਤ ਰਹੇ ਤਾਂ ਪੰਜਾਬ ਦੇ ਜਵਾਨ ਕੀ ਇੱਥੋਂ ਦੇ ਤਾਂ ਬਜ਼ੁਰਗ ਵੀ ਜ਼ਮੀਨਾਂ ਵੇਚ ਕੇ ਬਾਹਰ ਜਾਣਗੇ। ਨਵਜੋਤ ਸਿੱਧੂ ਨੇ ਇਸ ਦੌਰਾਨ CAG ਦੀ ਰਿਪੋਰਟ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਜੋ ਪਹਿਲਾਂ ਇੱਕ ਨੰਬਰ ਸੂਬਾ ਸੀ ਅੱਜ ਆਖ਼ਰੀ ਉੱਤੇ ਨੰਬਰ ਹੈ ਜੇ ਇੰਝ ਹੀ ਚਲਦਾ ਰਿਹਾ ਤਾਂ ਆਉਣ ਵਾਲੇ 5-10 ਸਾਲਾਂ ਵਿੱਚ ਕੰਗਾਲ ਹੋ ਜਾਵੇਗਾ।


ਸਿੱਧੂ ਨੇ ਕਿਹਾ- ਪੈਸਾ ਕਿੱਥੇ ਜਾ ਰਿਹਾ ਹੈ? ਬਾਹਰੋਂ ਆਉਣ ਵਾਲੀ ਰੇਤ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਭਾਵੇਂ ਉਹ ਪਠਾਨਕੋਟ ਜਾਂ ਹਿਮਾਚਲ ਤੋਂ ਆਉਣ, ਹਰੇਕ ਟਰੱਕ ਤੋਂ 5-10 ਹਜ਼ਾਰ ਰੁਪਏ ਲਏ ਜਾ ਰਹੇ ਹਨ। ਫਿਰ ਵੀ ਉਹ ਮੁਨਾਫੇ 'ਤੇ ਵੇਚ ਰਹੇ ਸਨ ਪਰ ਪੰਜਾਬ ਸਰਕਾਰ ਕਰਜ਼ਾ ਲੈ ਰਹੀ ਹੈ। ਸਿੱਧੂ ਨੇ ਪੰਜਾਬ ਸਰਕਾਰ ਨੂੰ ਐਲ1 ਲਾਇਸੈਂਸ ਧਾਰਕਾਂ ਦੀ ਸੂਚੀ ਜਨਤਕ ਕਰਨ ਲਈ ਕਿਹਾ ਹੈ। ਸਿੱਧੂ ਨੇ ਕਿਹਾ ਕਿ ਤਾਮਿਲਨਾਡੂ 40 ਹਜ਼ਾਰ ਕਰੋੜ ਰੁਪਏ ਕਮਾਉਂਦਾ ਹੈ, ਉਥੇ ਦੀ ਖਪਤ ਪੰਜਾਬ ਨਾਲੋਂ ਅੱਧੀ ਹੈ।