ਨਵਜੋਤ ਸਿੱਧੂ ਕਾਫੀ ਲੰਮੇ ਸਮੇਂ ਤੋਂ ਸਰਗਰਮ ਸਿਆਸਤ 'ਚੋਂ ਬਾਹਰ ਹੋਏ ਦਿਖਾਈ ਦੇ ਰਹੇ ਹਨ। ਇਸ ਦਾ ਕਾਰਨ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਆਪਸੀ ਵਿਵਾਦ ਕਹਿ ਸਕਦੇ ਹਾਂ। ਹੁਣ ਸਿੱਧੂ ਇਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ 'ਚ ਸਰਗਰਮ ਹੋਣਗੇ। ਸਿੱਧੂ ਨੂੰ ਮੁੜ ਤੋਂ ਐਕਟਿਵ ਕਰਨ ਲਈ ਪਾਰਟੀ ਤਿੰਨ ਸੂਤਰੀ ਫਾਰਮੂਲੇ 'ਤੇ ਕੰਮ ਕਰ ਰਿਹਾ ਹੈ।


ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸੁਲ੍ਹਾ-ਸਫਾਈ ਕਰਾਉਣ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਬਾਅਦ ਕਾਪਟਨ ਸਿੱਧੂ ਨੂੰ ਲੰਚ ਕੇ ਵੀ ਬੁਲਾ ਹਟੇ ਹਨ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਨੂੰ ਵੀ ਸਿੱਧੂ ਨੂੰ ਨਵੀਂ ਜ਼ਿੰਮੇਵਾਰੀ ਦੇਣ ਤੋਂ ਸਮੱਸਿਆ ਨਹੀਂ ਹੈ।


ਅਜਿਹੇ 'ਚ ਹੁਣ ਖਬਰਾਂ ਹਨ ਕਿ ਸਿੱਧੂ ਨੂੰ ਪੰਜਾਬ ਵਜ਼ਾਰਤ 'ਚ ਮੁੜ ਤੋਂ ਥਾਂ ਮਿਲ ਸਕਦੀ ਹੈ। ਪਰ ਵਿਭਾਗ ਕਿਹੜਾ ਹੋਵੇਗਾ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਹੋਵੇਗਾ। ਇਹ ਵੀ ਚਰਚਾ ਹੈ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਜਾ ਸਕਦੀ ਹੈ। ਕਿਉਂਕਿ ਮੌਦੂਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਅਜਿਹੇ 'ਚ ਸਿੱਧੂ ਹੱਥ ਪੰਜਾਬ ਦੀ ਵਾਗਡੋਰ ਦਿੱਤੀ ਜਾ ਸਕਦੀ ਹੈ।


ਮੰਨਿਆ ਜਾ ਰਿਹਾ ਹੈ ਕਿ ਕਾਂਗਰਸ 'ਚ ਹੁਣ ਨਰਾਜ਼ ਲੀਡਰਾਂ ਦੀ ਕੈਪਟਨ ਨਾਲ ਸੁਰ ਮਿਲਣੀ ਸ਼ੁਰੂ ਹੋ ਰਹੀ ਹੈ। ਜਿਸ ਤੋਂ ਪੰਜਾਬ ਕਾਂਗਰਸ ਨੂੰ ਸੁਖ ਦਾ ਸਾਹ ਆਉਣ ਦੀ ਉਮੀਦ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ