Lok Sabha Election 2024: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 27 ਫਰਵਰੀ ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਮੀਡੀਆ ਰਿਪੋਰਟਾਂ ਵਿੱਚ ਚਰਚਾਵਾਂ ਜ਼ੋਰਾਂ ਉੱਤੇ ਹਨ ਕਿ ਸਿੱਧੂ ਮੁੜ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਵਾਪਸੀ ਕਰ ਸਕਦੇ ਹਨ।






ਨਵਜੋਤ ਸਿੰਘ ਸਿੱਧੂ ਨੇ ਇਸ ਮੀਟਿੰਗ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਉਨ੍ਹਾਂ ਫੋਟੋ ਸਾਂਝੀ ਕਰਕੇ ਲਿਖਿਆ, ਸਕਾਰਾਤਮਕ ਚਰਚਾ ਹੋਈ..., ਕਿਆਸਰਾਈਆਂ ਹਨ ਕਿ ਲੋਕ ਸਭਾ ਚੋਣਾਂ ਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਇਨ੍ਹਾਂ ਲੀਡਰਾਂ ਵਿਚਾਲੇ ਚਰਚਾ ਹੋਈ ਹੈ।






ਜ਼ਿਕਰ ਕਰ ਦਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਨੇ ਇੱਕ ਸ਼ਾਇਰਾਨਾ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ, 'ਹਮਾਰੀ ਅਫਵਾਹੋਂ ਕਾ ਧੂੰਆ ਵਹਾਂ ਸੇ ਉਠਤਾ ਹੈ ਗੁਰੂ, ਜਹਾਂ ਹਮਾਰੇ ਨਾਮ ਸੇ ਆਗ ਲਗ ਜਾਤੀ ਹੈ'


ਇਹ ਵੀ ਪੜ੍ਹੋ-Free Electricity: ਮੋਦੀ ਸਰਕਾਰ ਵੀ ਦੇ ਰਹੀ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ, ਇਹਨਾਂ ਦਸਤਾਵੇਜ਼ਾਂ ਨਾਲ ਇੰਝ ਕਰੋ ਅਪਲਾਈ


ਇਸ ਤੋਂ ਪਹਿਲਾ ਇੰਡੀਆ ਗੱਠਜੋੜ ਦੀ ਤਾਰੀਫ਼ ਕਰਦਿਆਂ ਸਿੱਧੂ ਨੇ ਕਿਹਾ ਸੀ ਕਿ ਇੰਡੀਆ ਗੱਠਜੋੜ ਦਾ ਮਜਬੂਤ ਹੋਣਾ ਲੋਕਤੰਤਰ ਲਈ ਇੱਕ ਵੱਡਾ ਵਰਦਾਨ ਹੈ। ਇੱਕ ਤਾਨਾਸ਼ਾਹ ਸਰਕਾਰ ਦੇ ਖ਼ਿਲਾਫ਼ ਜੋ ਸੱਤਾ ਦਾ ਕੇਂਦਰੀਕਰਨ ਕਰ ਰਹੀ ਹੈ ਤੇ ਸਾਡੇ ਸੰਘੀ ਢਾਂਚੇ ਨੂੰ ਤੋੜ ਰਹੀ ਹੈ, ਸਾਡੀਆਂ ਲੋਕਤੰਤਰਿਕ ਸੰਸਥਾਵਾਂ ਨੂੰ ਗ਼ੁਲਾਮ ਬਣਾ ਰਹੀ ਹੈ ਤੇ ਮੌਲਿਕ ਨਾਗਿਰਕ ਅਧਿਕਾਰਾਂ ਦਾ ਹਨਨ ਕਰ ਰਹੀ ਹੈ। ਇੱਕ ਸਾਂਝਾ ਘੱਟੋ-ਘੱਟ ਪ੍ਰੋਗਰਾਮ ਗਠਜੋੜ ਲਈ ਇੱਕ ਗੇਮ ਚੇਂਜਰ ਹੋ ਸਕਦਾ ਹੈ, ਇੱਕ ਤੇ ਇੱਕ ਗਿਆਰਾਂ, ਵਿਰੋਧੀ ਨੌਂ-ਦੋ ਗਿਆਰਾਂ।