Punjab news: ਪੰਜਾਬ ਕੈਬਨਿਟ ਵਿੱਚ ਵੱਡਾ ਫੇਰਬਦਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਕਿਹਾ, “ਇਸ ਪਰਦਾਫਾਸ਼ ਤੋਂ ਬਾਅਦ ਮਾਈਨਿੰਗ ਮੰਤਰੀ ਨੂੰ ਬਦਲਣਾ ਰਾਜ ਦੇ ਸਰੋਤਾਂ ਦੀ ਸ਼ਰੇਆਮ ਚੋਰੀ ਨੂੰ ਸਵੀਕਾਰ ਕਰਨਾ ਹੈ... ਕੀ ਮੰਤਰੀ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ?
ਕੰਟਰੋਲ ਕਰਨ ਦੀ ਪੂਰੀ ਤਾਕਤ ਨਾਲ ਮਾਫੀਆ ਦੀ ਸਰਪ੍ਰਸਤੀ ਕੌਣ ਕਰ ਰਿਹਾ ਹੈ? ਪੰਜਾਬ ਨੂੰ ਸਾਲਾਨਾ 50,000 ਕਰੋੜ ਤੋਂ ਵੱਧ ਲੁੱਟਣ ਵਾਲੇ ਸਿਸਟਮ ਦਾ ਸੁਪਰਵਾਈਜ਼ਰ-ਇਨ-ਚੀਫ ਜਾਂ ਅਲੀ ਬਾਬਾ ਕੌਣ ਹੈ? - ਇਹ ਇੱਕ ਖੁੱਲ੍ਹਾ ਰਾਜ਼ ਹੈ ਅਤੇ ਜੇਕਰ ਸੀਬੀਆਈ ਜਾਂਚ ਕਰਦੀ ਹੈ ਤਾਂ ਉਹ ਤਾਸ਼ ਦੇ ਪੱਤਿਆਂ ਵਾਂਗ ਖਿਲਰ ਜਾਣਗੇ! 'ਆਪ' ਦੇ ਦੋਵੇਂ ਮੁੱਖ ਮੰਤਰੀ ਸ਼ੱਕ ਦੇ ਘੇਰੇ 'ਚ! -ਬਲੀ ਦਾ ਬੱਕਰਾ ਬਣਾਉਣ ਦੀ ਬਜਾਏ ਸਹੀ ਘੋੜੇ 'ਤੇ ਕਾਠੀ ਪਾਓ”
ਇਹ ਵੀ ਪੜ੍ਹੋ: Illegal Mining: ABP ਦੇ ਖ਼ੁਲਾਸੇ ਤੋਂ ਬਾਅਦ ਬਦਲਿਆ ਗਿਆ ਮੀਤ ਹੇਅਰ ਦਾ ਮਹਿਕਮਾ ? ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਭਗਵੰਤ ਮਾਨ ਸਰਕਾਰ ਵਿੱਚ ਦੋ ਮੰਤਰੀਆਂ ਦੇ ਵਿਭਾਗ ਮੁੜ ਵੰਡੇ ਗਏ ਹਨ। ਕੈਬਨਿਟ ਮੰਤਰੀ ਚੇਤਨ ਸਿੰਘ ਨੂੰ ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਦਿੱਤਾ ਗਿਆ ਹੈ। ਜਦਕਿ ਗੁਰਮੀਤ ਸਿੰਘ ਮੀਤ ਹੇਅਰ ਹੀ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਦੇਖ ਰੇਖ ਕਰਨਗੇ।
ਇਸ ਦੇ ਨਾਲ ਹੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ। ਚੇਤਨ ਸਿੰਘ ਜੋੜਾ ਮਾਜਰਾ ਕੋਲ 7 ਵਿਭਾਗ ਹੋ ਗਏ ਹਨ। ਉੱਥੇ ਹੀ ਸੀਐਮ ਭਗਵੰਤ ਸਿੰਘ ਮਾਨ ਕੋਲ ਹੁਣ 11 ਵਿਭਾਗ ਹਨ। ਦੱਸ ਦਈਏ ਕਿ ਪਹਿਲਾਂ ਗੁਰਮੀਤ ਮੀਤ ਹੇਅਰ ਕੋਲ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਸੀ, ਜੋ ਹੁਣ ਸੀਐਮ ਮਾਨ ਕੋਲ ਚਲਾ ਗਿਆ ਹੈ।
ਇਹ ਵੀ ਪੜ੍ਹੋ: Punjab news: ਪੰਜਾਬ ਕੈਬਨਿਟ ਵਿੱਚ ਹੋਇਆ ਵੱਡਾ ਫੇਰਬਦਲ, ਕਈ ਮੰਤਰੀਆ ਦੇ ਬਦਲੇ ਮਹਿਕਮੇ, ਜਾਣੋ