ਚੰਡੀਗੜ੍ਹ: ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਹੋਈ ਕੁਤਾਹੀ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾ ਰਹੀ ਹੈ। ਇਸੇ ਵਿਚਾਲੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ  ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰ ਭਾਜਪਾ ਤੇ ਪੀਐਮ ਮੋਦੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਇਲਜ਼ਾਮ ਲਗਾਇਆ ਹੈ ਕਿ ਪੀਐੱਮ ਨੇ ਦੇਸ਼ ਦਾ ਅਪਮਾਨ ਕੀਤਾ ਹੈ।

ਸਿੱਧੂ ਨੇ ਕਿਹਾ ਕਿ ਹਰ ਕਾਂਗਰਸ ਵਰਕਰ ਤੇ ਪੰਜਾਬ ਦਾ ਨਾਗਰਿਕ ਆਪਣੇ ਦੇਸ਼ ਦੀ ਸੁਰੱਖਿਆ ਲਈ ਜਾਨ ਲਾ ਦੇਵੇਗਾ। ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਭਾਜਪਾ ਦੇ ਨਹੀਂ, ਸਗੋਂ ਸਾਰਿਆਂ ਦੇ ਪ੍ਰਧਾਨ ਮੰਤਰੀ ਹਨ ਤੇ ਉਨ੍ਹਾਂ ਦੀ ਜਾਨ ਦੀ ਕੀਮਤ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ। ਸਿੱਧੂ ਨੇ ਪੀਐਮ ਮੋਦੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਪੰਜਾਬ ਦਾ ਇਹ ਕਹਿ ਕੇ ਅਪਮਾਨ ਕਰ ਰਹੇ ਹਨ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਸੀ। ਸਿੱਧੂ ਨੇ ਪੀਐਮ ਨੂੰ ਕਿਹਾ ਕਿ ਉਨ੍ਹੇ ਤਿਰੰਗੇ ਤੁਸੀਂ ਨਹੀਂ ਫਹਿਰਾਏ ਹੋਣ ਜਿੰਨੇ ਸਾਡੇ ਰਾਜ ਦੇ ਸਪੁੱਤਾਂ ‘ਤੇ ਲਪੇਟੇ ਜਾਂਦੇ ਹਨ।

70 ਹਜ਼ਾਰ ਕੁਰਸੀਆਂ ‘ਚ ਸਿਰਫ 500 ਲੋਕ
ਨਵਜੋਤ ਸਿੱਧੂ ਨੇ ਕਿਹਾ ਕਿ ਜਾਨ ਨੂੰ ਖਤਰਾ ਦੱਸਣਾ ਮਹਿਜ਼ ਇੱਕ ਡ੍ਰਾਮਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਬੇਇੱਜ਼ਤੀ ਤੋਂ ਬਚਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਅੱਜ ਤੱਕ ਇਤਿਹਾਸ ‘ਚ ਅਜਿਹਾ ਨਹੀਂ ਹੋਇਆ ਕਿ 70 ਹਜ਼ਾਰ ਕੁਰਸੀਆਂ ‘ਚ ਸਿਰਫ 500 ਲੋਕਾਂ ਨੂੰ ਪੀਐੱਮ ਸੰਬੋਧਨ ਕਰੇ।

ਸਿੱਧੂ ਨੇ ਸਵਾਲ ਚੁੱਕਦੇ ਕਿਹਾ ਕਿ ਜਦ ਸੜਕ ਰਾਹੀਂ ਜਾਣ ਦਾ ਕੋਈ ਪਲਾਨ ਨਹੀਂ ਸੀ ਤਾਂ ਪਲਾਨ ਬਦਲਿਆ ਕਿਵੇਂ? ਜਿਸ ਤੋਂ ਸਾਫ ਹੈ ਕਿ ਇਹ ਬੇਇੱਜ਼ਤੀ ਤੋਂ ਬਚਣ ਦਾ ਇੱਕ ਤਰੀਕਾ ਹੈ।

ਹਿੰਸਕ ਨਹੀਂ ਹੋ ਸਕਦੇ ਕਿਸਾਨ
ਸਿੱਧੂ ਨੇ ਕਿਹਾ ਕਿ ਉਹ ਮੰਨ ਸਕਦੇ ਹਨ ਕਿ ਪੰਜਾਬ ‘ਚ 60 ਫੀਸਦੀ ਕਿਸਾਨ ਉਹਨਾਂ ਦੇ ਖਿਲਾਫ ਖੜ੍ਹੇ ਹੋ ਸਕਦੇ ਹਨ ਪਰ ਇਹ ਨਹੀਂ ਮੰਨ ਸਕਦੇ ਕਿ ਇਨ੍ਹਾਂ ਵਿੱਚੋਂ ਕੋਈ ਵੀ ਹਿੰਸਾ ਹੋ ਸਕਦਾ ਕਿਉਂਕਿ ਨਾ ਉਹ ਦਿੱਲੀ ‘ਚ ਹਿੰਸਕ ਸਨ ਨਾ ਹੀ ਪੰਜਾਬ ‘ਚ ਹੋ ਸਕਦੇ ਹਨ।

ਕੈਪਟਨ ‘ਤੇ ਵੀ ਸਾਧਿਆ ਨਿਸ਼ਾਨਾ
ਇਸ ਦੌਰਾਨ ਸਿੱਧੂ ਨੇ ਕੈਪਟਨ ‘ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ ਇੱਥੋਂ ਤੱਕ ਕਿ ਸਿੱਧੂ ਨੇ ਕੈਪਟਨ ਨੂੰ ਭਾਜਪਾ ਦਾ ‘ਤੋਤਾ’ ਦੱਸਿਆ ਕਿ ਜਿਵੇਂ ਭਾਜਪਾ ਕਹਿੰਦੀ ਹੈ ਉਵੇਂ ਹੀ ਕੈਪਟਨ ਸੁਰੱਖਿਆ ਦਾ ਸਵਾਲ ਚੁੱਕਣ ਲੱਗਦੇ ਹਨ।



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904