ਅੰਮ੍ਰਿਤਸਰ: ਇੱਥੇ ਏਅਰਪੋਰਟ 'ਤੇ ਕੋਰੋਨਾ ਪੌਜੇਟਿਵ ਆਏ 125 ਮੁਸਾਫਰਾਂ 'ਚੋਂ 13 ਜਣੇ ਕੱਲ੍ਹ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚੋਂ ਫਰਾਰ ਹੋ ਗਏ ਸਨ। ਇ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਵੱਲੋਂ ਦਿਖਾਈ ਗਈ ਸਖਤੀ ਦੇ ਨਤੀਜੇ ਵਜੋਂ ਸਾਰੇ ਮੁਸਾਫਰਾਂ ਦੀ ਸ਼ਨਾਖਤ ਕਰ ਲਈ ਗਈ ਹੈ। ਸਾਰੇ ਮੁਸਾਫਰਾਂ ਨੂੰ ਲੈਣ ਲਈ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਰਵਾਨਾ ਕਰ ਦਿੱਤੀਆਂ ਗਈਆਂ ਹਨ।

ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ 13 ਮੁਸਾਫਰਾਂ 'ਚ 3 ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਤੇ ਇੱਕ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਨ੍ਹਾਂ ਦੇ ਪੁਰਾਣੇ ਪਤੇ ਅੰਮ੍ਰਿਤਸਰ ਦੇ ਸਨ। ਜਦਕਿ ਇਸ ਵੇਲੇ 9 ਮੁਸਾਫਰ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਉਨ੍ਹਾਂ ਨੇ ਪ੍ਰਸ਼ਾਸ਼ਨ ਵੱਲੋਂ ਕੀਤੀ ਸਖਤੀ ਉਪਰੰਤ ਖੁਦ ਵਿਭਾਗ ਨਾਲ ਸੰਪਰਕ ਕੀਤਾ। ਹੁਣ ਸਿਹਤ ਵਿਭਾਗ ਨੇ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਸ਼ਾਮ ਤਕ ਸਾਰੇ ਮੁਸਾਫਰ ਗੁਰੂ ਨਾਨਕ ਹਸਪਤਾਲ ਵਾਪਸ ਆ ਜਾਣਗੇ।

ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਸਾਰੇ ਮੁਸਾਫਰਾਂ ਨੂੰ ਸੱਤ ਦਿਨ ਤਕ ਹਸਪਤਾਲ 'ਚ ਕੁਆਰੰਟਾਈਨ ਰਹਿਣਾ ਪਵੇਗਾ। ਫਿਰ ਇਨ੍ਹਾਂ ਦਾ ਆਰਟੀਪੀਸੀਆਰ ਟੈਸਟ ਕੀਤਾ ਜਾਵੇਗਾ। ਫਿਰ ਨੈਗੇਟਿਵ ਆਉਣ 'ਤੇ ਘਰਾਂ 'ਚ ਜਾਣ ਦਿੱਤਾ ਜਾਵੇਗਾ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904