ਮਸੂਦ ਅਜ਼ਹਰ ਛੱਡਣ 'ਤੇ ਸਿੱਧੂ ਨੇ ਘੇਰੀ ਭਾਜਪਾ
ਏਬੀਪੀ ਸਾਂਝਾ | 10 Mar 2019 03:20 PM (IST)
ਅੰਮ੍ਰਿਤਸਰ: ਨਵਜੋਤ ਸਿੱਧੂ ਦਾ ਹਰਦਮ ਵਿਰੋਧ ਕਰਨ ਵਾਲੀ ਭਾਰਤੀ ਜਨਤਾ ਪਾਰਟੀ 'ਤੇ ਹੁਣ ਸਿੱਧੂ ਨੇ ਵੀ ਪਲਟਵਾਰ ਕੀਤਾ ਹੈ। ਨਵਜੋਤ ਸਿੱਧੂ ਨੇ ਵਾਜਾਪਾਈ ਸਰਕਾਰ ਸਮੇਂ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਛੱਡੇ ਜਾਣ ਦੇ ਫੈਸਲੇ ਨੂੰ ਐਨਡੀਏ ਸਰਕਾਰ ਦੀ ਕੀਤੀ ਅਲੋਚਨਾ ਕੀਤੀ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਉਹ ਭਲਕੇ ਵੱਡੇ ਸਿਆਸੀ ਹਮਲੇ ਕਰਨਗੇ ਪਰ ਅੱਜ ਉਹ ਵਿਕਾਸ ਦੀ ਗੱਲ ਹੀ ਕਰਨਗੇ। ਸਿੱਧੂ ਅੱਜ ਰੇਲਵੇ ਕ੍ਰਾਸਿੰਗ 'ਤੇ ਬਣਾਏ ਗਏ ਫਲਾਈਓਵਰ ਦਾ ਉਦਘਾਟਨ ਕਰਨ ਆਏ ਸਨ। ਸਿੱਧੂ ਨੇ ਅਕਾਲੀ ਦਲ 'ਤੇ ਅੰਮ੍ਰਿਤਸਰ ਸ਼ਹਿਰ ਦਾ ਵਿਕਾਸ ਰੋਕਣ ਦੇ ਦੋਸ਼ ਵੀ ਲਾਏ। ਉਨ੍ਹਾਂ ਭਾਜਪਾ 'ਤੇ ਤੰਜ਼ ਕੱਸਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਵਾਜ਼ ਸ਼ਰੀਫ ਨੂੰ ਪਾਈ ਜੱਫੀ 'ਤੇ ਸਵਾਲ ਚੁੱਕੇ। ਨਵਜੋਤ ਸਿੰਘ ਸਿੱਧੂ ਦੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕੌਂਸਲਰ ਦੀ ਚੋਣ ਨਾ ਜਿੱਤਣ ਵਾਲਾ ਵਿਅਕਤੀ ਵੀ ਐਮਐਲਏ-ਐਮਪੀ ਨੂੰ ਸਵਾਲ ਪੁੱਛ ਰਿਹਾ ਹੈ। ਸਿੱਧੂ ਨੇ ਕਿਹਾ ਕਿ ਸ਼ਵੇਤ ਮਲਿਕ ਦਾ ਚਮਚਾ ਵੀ ਸਹੀ ਢੰਗ ਦਾ ਨਹੀਂ ਹੈ।