ਪਟਿਆਲਾ: ਸੁਪਰੀਮ ਕੋਰਟ ਨੇ ਰੋਡ ਰੇਜ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਹਿਮ ਗੱਲ ਹੈ ਕਿ ਜਿਸ ਵੇਲੇ ਸੁਪਰੀਮ ਕੋਰਟ ਵਿੱਚ ਕੇਸ ਦੀ ਸੁਣਵਾਈ ਚੱਲ ਰਹੀ ਸੀ, ਠੀਕ ਉਸੇ ਵੇਲੇ ਨਵਜੋਤ ਸਿੱਧੂ ਪਟਿਆਲਾ ਵਿੱਚ ਹਾਥੀ ਉੱਪਰ ਚੜ੍ਹ ਕੇ ਮਹਿੰਗਾਈ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ। ਇਸ ਦੌਰਾਨ ਉਹ ਹਾਥੀ 'ਤੇ ਚੜ੍ਹ ਕੇ ਕੇਂਦਰ ਸਰਕਾਰ ਖਿਲਾਫ ਗੁੱਸਾ ਜ਼ਾਹਰ ਕਰ ਰਹੇ ਸੀ।
ਨਵਜੋਤ ਸਿੱਧੂ ਨੇ ਕਿਹਾ ਕਿ ਮਹਿੰਗਾਈ ਹਾਥੀ ਵਾਂਗ ਵਧ ਗਈ ਹੈ, ਇਸ ਲਈ ਉਹ ਇਸ ਦਾ ਵਿਰੋਧ ਕਰ ਰਹੇ ਹਨ। ਸਿੱਧੂ ਨੇ ਦੱਸਿਆ ਕਿ ਅੱਜ ਮੁਰਗੀ (ਚਿਕਨ) ਦਾ ਰੇਟ 130 ਰੁਪਏ ਕਿਲੋ ਤੇ ਦਾਲ ਦਾ ਰੇਟ 120 ਰੁਪਏ ਕਿਲੋ ਹੈ। ਇਸ ਦੇ ਬਾਵਜੂਦ ਕੇਂਦਰ ਤੇ ਸੂਬਾ ਸਰਕਾਰਾਂ ਗਰੀਬਾਂ ਅਤੇ ਦਿਹਾੜੀਦਾਰਾਂ ਬਾਰੇ ਕੁਝ ਨਹੀਂ ਸੋਚ ਰਹੀਆਂ।
ਸਿੱਧੂ ਨੇ ਕਿਹਾ ਕਿ ਗਰੀਬਾਂ ਦੀ ਦਿਹਾੜੀ ਸਿਰਫ 250 ਰੁਪਏ ਹੈ। ਜੇਕਰ ਰੇਟ ਇੰਨੇ ਵਧ ਜਾਣ ਤਾਂ ਦਿਹਾੜੀ ਦਾ ਖਰਚਾ 100 ਰੁਪਏ ਵੀ ਨਹੀਂ ਰਹਿੰਦਾ। ਜਿਸ ਦੀ ਤਨਖਾਹ 10 ਹਜ਼ਾਰ ਹੈ, ਉਸ ਦੀ ਕੀਮਤ 3 ਹਜ਼ਾਰ ਤੱਕ ਆ ਗਈ ਹੈ। ਦੇਸ਼ ਦੇ ਸਿਰਫ਼ 1% ਅਮੀਰ ਹੀ ਇਸ ਤੋਂ ਪ੍ਰਭਾਵਿਤ ਨਹੀਂ ਹਨ, ਬਾਕੀਆਂ ਦਾ ਬਜਟ ਗੜਬੜਾ ਗਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਖਪਤਕਾਰ ਸੂਚਕਾਂਕ ਦੀ ਦਰ ਵਿੱਚ 7.7% ਦਾ ਵਾਧਾ ਹੋਇਆ ਹੈ। ਥੋਕ ਮਹਿੰਗਾਈ 15% ਵੱਧ ਗਈ ਹੈ। ਇਸ ਦਾ ਮਤਲਬ ਹੈ ਕਿ ਆਵਾਜਾਈ, ਖਾਣ-ਪੀਣ, ਉਸਾਰੀ ਅਤੇ ਰਿਹਾਇਸ਼ ਅਤੇ ਐਮਰਜੈਂਸੀ ਇਲਾਜ ਦੀ ਲਾਗਤ 50% ਵਧ ਗਈ ਹੈ।
ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਪੈਟਰੋਲ ਦੇ ਰੇਟ ਵਿੱਚ 10 ਰੁਪਏ ਦੀ ਕਟੌਤੀ ਕੀਤੀ ਸੀ। ਜੇਕਰ 30-40 ਹਜ਼ਾਰ ਕਰੋੜ ਰੁਪਏ ਮਾਈਨਿੰਗ ਤੇ ਸ਼ਰਾਬ ਤੋਂ ਆਏ ਹੁੰਦੇ ਤਾਂ ਪੈਟਰੋਲ 'ਤੇ ਟੈਕਸ ਦੀ ਲੋੜ ਨਹੀਂ ਸੀ। 'ਆਪ' ਸਰਕਾਰ ਨੇ 10,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਸਿੱਧੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੈਟਰੋਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਂਦੀ ਹੈ ਤਾਂ ਅੱਧਾ ਰੇਟ ਹੀ ਰਹੇਗਾ।
ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਉਣ ਤੋਂ ਪਹਿਲਾਂ ਨਵਜੋਤ ਸਿੱਧੂ ਹਾਥੀ 'ਤੇ ਚੜ੍ਹ ਕੇ ਕਰ ਰਹੇ ਸੀ ਰੋਸ ਪ੍ਰਦਰਸ਼ਨ
abp sanjha Updated at: 19 May 2022 03:35 PM (IST)
ਨਵਜੋਤ ਸਿੱਧੂ ਨੇ ਕਿਹਾ ਕਿ ਮਹਿੰਗਾਈ ਹਾਥੀ ਵਾਂਗ ਵਧ ਗਈ ਹੈ, ਇਸ ਲਈ ਉਹ ਇਸ ਦਾ ਵਿਰੋਧ ਕਰ ਰਹੇ ਹਨ। ਸਿੱਧੂ ਨੇ ਦੱਸਿਆ ਕਿ ਅੱਜ ਮੁਰਗੀ (ਚਿਕਨ) ਦਾ ਰੇਟ 130 ਰੁਪਏ ਕਿਲੋ ਤੇ ਦਾਲ ਦਾ ਰੇਟ 120 ਰੁਪਏ ਕਿਲੋ ਹੈ।
Navjot Sidhu
NEXT PREV
Published at: 19 May 2022 03:35 PM (IST)