ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫੀ ਫਿਕਰਮੰਦ ਹਨ। ਆਪਣੇ ਪਤੀ ਦੀ ਸਿਹਤ ਦਾ ਫਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਸਿੱਧੂ ਦੇ ਪੈਰ ’ਤੇ ਸੱਟ ਵੱਜਣ ਮਗਰੋਂ ਉਹ ਖੂਨ ਵਿੱਚ ਗੱਠ (ਕਲੌਟਸ) ਬਣਨ ਦੀ ਘਾਤਕ ਸਮੱਸਿਆ ਤੋਂ ਪ੍ਰੇਸ਼ਾਨ ਹਨ ਤੇ ਪਹਿਲਾਂ ਵੀ ਉਹ ਦੋ ਵਾਰ ਗੱਠ ਬਣਨ ਕਾਰਨ ਬਿਮਾਰ ਹੋ ਚੁੱਕੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਜੇਲ੍ਹ ਵਿੱਚ ਵੀ ਇਹ ਸਮੱਸਿਆ ਖੜ੍ਹੀ ਹੋ ਸਕਦੀ ਹੈ।



ਦੱਸ ਦਈਏ ਕਿ ਰੋਡ ਰੇਜ ਮਾਮਲੇ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਕੀਤੇ ਜਾਣ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਲੰਘੇ ਦਿਨ ਆਪਣੇ ਪਤੀ ਨਾਲ ਮੁਲਾਕਾਤ ਕੀਤੀ। ਨਿਯਮਾਂ ਅਨੁਸਾਰ ਕੈਦੀ ਲਈ ਹਫ਼ਤੇ ਵਿੱਚ ਇੱਕ ਦਿਨ ਹੀ ਮੁਲਾਕਾਤ ਹੋ ਸਕਦੀ ਹੈ ਜੋ ਮੰਗਲਵਾਰ ਤੇ ਸ਼ੁੱਕਰਵਾਰ ਵਿੱਚੋਂ ਇੱਕ ਦਿਨ ਕੀਤੀ ਜਾ ਸਕਦੀ ਹੈ। ਯਾਦ ਰਹੇ ਕਿ 27 ਦਸੰਬਰ 1988 ਨੂੰ ਇਥੇ ਕਾਰ ਪਾਰਕਿੰਗ ਨੂੰ ਲੈ ਕੇ ਹੋਈ ਹੱਥੋਪਾਈ ਦੌਰਾਨ ਘਲੌੜੀ ਵਾਸੀ 65 ਸਾਲਾ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ।

ਸਿੱਧੂ ਤੋਂ ਜੇਲ੍ਹ ਅੰਦਰ 21 ਮਈ ਤੋਂ ਕਲੈਰੀਕਲ ਕੰਮ ਕਰਵਾਇਆ ਜਾ ਰਿਹਾ ਹੈ। ਉਂਜ ਸਿੱਧੂ ਅਜਿਹਾ ਕੰਮ ਜੇਲ੍ਹ ਦਫ਼ਤਰ ਦੀ ਥਾਂ ਆਪਣੇ ਵਾਰਡ ਵਿੱਚ ਰਹਿ ਕੇ ਹੀ ਕਰ ਰਹੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਰਜਿਸਟਰ ਉਨ੍ਹਾਂ ਕੋਲ ਭੇਜ ਦਿੱਤਾ ਜਾਂਦਾ ਹੈ। ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਦਾ ਕਹਿਣਾ ਹੈ ਕਿ ਸਿੱਧੂ ਤੋਂ ਠਹਿਰ ਵਾਲੀ ਥਾਂ ਤੋਂ ਹੀ ਕੰਮ ਲੈਣ ਦਾ ਫ਼ੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।


ਹਰਪਾਲ ਚੀਮਾ ਦਾ ਵੱਡਾ ਬਿਆਨ, ਭ੍ਰਿਸ਼ਟ ਲੋਕਾਂ ਖਿਲਾਫ ਸਬੂਤ ਦੇਣ ਕੈਪਟਨ, 'ਆਪ' ਸਰਕਾਰ ਕਰੇਗੀ ਸਖ਼ਤ ਕਾਰਵਾਈ