ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ 7ਵੇਂ ਯਾਨੀ ਆਖਰੀ ਗੇੜ ‘ਚ ਇੱਕ ਵਾਰ ਫੇਰ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਪੀਐਮ ਮੋਦੀ ਦੋ ਯੋਜਨਾਵਾਂ ਲਈ ਜਾਣੇ ਜਾਂਦੇ ਹਨ। ਪਹਿਲੀ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਪਕੌੜਾ ਯੋਜਨਾ ਤੇ ਦੂਜੀ ਦੇਸ ਦੇ ਅਮੀਰਾਂ ਲਈ ਭਗੌੜਾ ਯੋਜਨਾ।


ਇਸ ਬਿਆਨ ਦੇ ਨਾਲ ਸਿੱਧੂ ਨੇ ਮੋਦੀ ‘ਤੇ ਸਰਕਾਰੀ ਕੰਪਨੀਆਂ ਨੂੰ ਵੇਚਣ ਦਾ ਇਲਜ਼ਾਮ ਵੀ ਲਾਇਆ। ਸਿੱਧੂ ਨੇ ਕਿਹਾ ਕਿ ਪੀਐਮ ਮੋਦੀ ਨੇ ਸਰਕਾਰੀ ਕੰਪਨੀਆਂ ਵੇਚ ਉਸ ਅੰਬਾਨੀ ਤੇ ਅਡਾਨੀ ਨੂੰ ਫਾਇਦਾ ਪਹੁੰਚਾਇਆ ਹੈ।



ਸਿੱਧੂ ਇਸ ਤੋਂ ਪਹਿਲਾਂ ਵੀ ਕਈ ਵਾਰ ਵਾਅਦੇ ਪੂਰੇ ਨਾ ਕਰਕੇ ਵੀ ਮੋਦੀ ‘ਤੇ ਨਿਸ਼ਾਨਾ ਸਾਧ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਹਮਲਾ ਕਰਦਿਆਂ ਕਿਹਾ ਸੀ ਕਿ ਜੋ ਉਤਸ਼ਾਹ 2017 ‘ਚ ਦਿਖਿਆ ਸੀ, ਉਸ ਤੋਂ ਜ਼ਿਆਦਾ ਉਤਸ਼ਾਹ ਇਸ ਵਾਰ ਨਜ਼ਰ ਆ ਰਿਹਾ ਹੈ।