Navjot Sidhu Hugs Bikram Majithia: ਇਨ੍ਹੀਂ ਦਿਨੀਂ ਨਵਜੋਤ ਸਿੰਘ ਸਿੱਧੂ ਦਾ ਕਾਫੀ ਬਦਲਿਆ ਹੋਇਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਉਹ ਰੋਡ ਰੇਜ ਮਾਮਲੇ 'ਚ 10 ਮਹੀਨੇ ਦੀ ਸਜ਼ਾ ਕੱਟ ਕੇ ਬਾਹਰ ਆਏ ਨੇ, ਉਦੋਂ ਤੋਂ ਉਨ੍ਹਾਂ 'ਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਸਿੱਧੂ ਇੱਕ ਵਾਰ ਫਿਰ ਇੱਕ ਮੰਚ 'ਤੇ ਬਿਕਰਮ ਸਿੰਘ ਮਜੀਠੀਆ ਨੂੰ ਜੱਫੀ ਪਾਉਂਦੇ ਹੋਏ ਦਿਖਾਈ ਦਿੱਤੇ, ਜੋ ਕਦੇ ਉਨ੍ਹਾਂ ਦੇ ਜਿਗਰੀ ਦੋਸਤ ਅਤੇ ਫਿਰ ਦੁਸ਼ਮਣ ਸਨ।
ਉਨ੍ਹਾਂ ਦੀ ਮੁਲਾਕਾਤ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੋਵੇਂ ਮੁਸਕਰਾਉਂਦੇ ਹੋਏ ਹੱਥ ਮਿਲਾਉਂਦੇ ਹਨ, ਗਲੇ ਲਗਾਉਂਦੇ ਨਜ਼ਰ ਆ ਆਏ ਅਤੇ ਫਿਰ ਤਾੜੀਆਂ ਦੀ ਗੜਗੜਾਹਟ ਵਿਚ ਇਕ ਦੂਜੇ ਦੀ ਪਿੱਠ ਥਪਥਪਾਉਂਦੇ ਨਜ਼ਰ ਆਏ। ਇਨ੍ਹਾਂ ਦੋਵਾਂ ਦੀ ਨਿੱਘੀ ਮੁਲਾਕਾਤ ਤੋਂ ਪੰਜਾਬ ਦੀ ਸਿਆਸਤ ਦੇ ਸਬੰਧ ਵਿੱਚ ਕਈ ਅਰਥ ਕੱਢੇ ਜਾ ਰਹੇ ਹਨ।
ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਐਫ.ਆਈ.ਆਰ
ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਆਵਾਜ਼ ਉਠਾਉਣ ਤੋਂ ਬਾਅਦ ਨਸ਼ਿਆਂ ਦੇ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਸੰਬਰ 2021 ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਾਣਕਾਰੀ ਮੁਤਾਬਕ 2013 'ਚ ਕਰੀਬ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਮਾਮਲੇ ਦੇ ਮੁੱਖ ਮੁਲਜ਼ਮ ਜਗਦੀਸ਼ ਭੋਲਾ ਨੇ ਪੁੱਛਗਿੱਛ ਦੌਰਾਨ ਬਿਕਰਮ ਸਿੰਘ ਮਜੀਠੀਆ ਦਾ ਨਾਂ ਵੀ ਲਿਆ ਸੀ। ਉਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਮਜੀਠੀਆ ਤੋਂ ਪੁੱਛਗਿੱਛ ਕੀਤੀ।
ਇੱਕ ਦੂਜੇ ਦੇ ਖਿਲਾਫ ਲੜੇ ਸੀ ਚੋਣ
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਸੀਟ ਤੋਂ ਆਹਮੋ-ਸਾਹਮਣੇ ਸਨ। ਇਸ ਚੋਣ ਤੋਂ ਪਹਿਲਾਂ ਤੱਕ ਇਹ ਗੱਲ ਜ਼ੋਰ-ਸ਼ੋਰ ਨਾਲ ਕਹੀ ਜਾ ਰਹੀ ਸੀ ਕਿ ਅੱਜ ਤੱਕ ਦੋਵਾਂ ਆਗੂਆਂ ਨੇ ਸਿਆਸਤ ਵਿੱਚ ਕਦੇ ਹਾਰ ਦਾ ਮੂੰਹ ਨਹੀਂ ਦੇਖਿਆ। ਇਸ ਸੀਟ ਤੋਂ ਪਹਿਲਾਂ ਸਿੱਧੂ ਦੀ ਪਤਨੀ ਨਵਜੋਤ ਕੌਰ ਵਿਧਾਇਕ ਰਹਿ ਚੁੱਕੀ ਸੀ। 2022 ਦੀਆਂ ਚੋਣਾਂ ਦੌਰਾਨ ਸਿੱਧੂ ਨੇ ਇਸ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ। ਚੋਣਾਂ ਦੌਰਾਨ ਮਜੀਠੀਆ ਨੇ ਦਾਅਵਾ ਕੀਤਾ ਸੀ ਕਿ ਉਹ ਸਿੱਧੂ ਦੀ ਜ਼ਮਾਨਤ ਜ਼ਬਤ ਕਰ ਦੇਣਗੇ। ਪਰ ਦੋਵਾਂ ਦੇ ਦਾਅਵੇ ਧਰੇ ਦੇ ਧਰੇ ਰਹੇ ਗਏ ਸੀ ਤੇ ਆਪ ਪਾਰਟੀ ਇਸ ਸੀਟ ਤੋਂ ਜਿੱਤ ਗਈ ਸੀ।
ਮਜੀਠੀਆ ਨੇ ਸਿੱਧੂ ਨੂੰ ਕਿਹਾ 'ਜੋਕਰ'
ਚੋਣਾਂ ਤੋਂ ਪਹਿਲਾਂ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਸਿੱਧੂ ਨੂੰ ਹੰਕਾਰੀ ਕਿਹਾ ਸੀ ਅਤੇ ਕਿਹਾ ਸੀ ਕਿ ਲੋਕ ਉਸਦਾ ਹੰਕਾਰ ਤੋੜ ਦੇਣਗੇ। ਮਜੀਠੀਆ ਨੇ ਤਿੱਖੇ ਹਮਲੇ ਕਰਦਿਆਂ ਕਿਹਾ ਸੀ, “ਸਿੱਧੂ ਦੀ ਪਤਨੀ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ, ਉਹ ਜੋਕਰ ਹੈ । ਤੁਸੀਂ ਜੋਕਰ ਤੋਂ ਕੀ ਮੁਆਫੀ ਮੰਗੋਗੇ? ਜਿਨ੍ਹਾਂ ਨੂੰ ਉਨ੍ਹਾਂ ਦਾ ਪਰਿਵਾਰ ਗੰਭੀਰਤਾ ਨਾਲ ਨਹੀਂ ਲੈਂਦਾ, ਜਿਨ੍ਹਾਂ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ, ਮੈਂ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਕਾਂਗਰਸ ਪਾਰਟੀ ਉਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਮਜੀਠੀਆ ਨੇ ਕਿਹਾ ਸੀ, “ਜਦੋਂ ਉਹ (ਸਿੱਧੂ) ਮੇਰੇ ਨਾਲ ਹੁੰਦੇ ਸਨ, ਜਦੋਂ ਉਨ੍ਹਾਂ ਦੀ ਚੰਗੀ ਸੰਗਤ ਹੁੰਦੀ ਸੀ, ਸਿੱਧੂ ਖੁਸ਼ ਹੁੰਦਾ ਸੀ। ਅੱਜ ਉਹ ਬੁਰੀ ਸੰਗਤ ਵਿਚ ਹੈ, ਸਿੱਧੂ ਦੁਖੀ ਹੈ। ਉਹ ਆਪਣੀ ਪਤਨੀ ਤੋਂ ਓਨਾ ਖੁਸ਼ ਨਹੀਂ ਸੀ ਜਿੰਨਾ ਉਹ ਮੇਰੇ ਨਾਲ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।