ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦਾ ਪਹਿਲਾ ਦਿਨ ਖ਼ਤਮ ਹੋ ਗਿਆ ਹੈ। ਜਿਸ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਸ਼ਰਧਾਂਜਲੀਆਂ ਦੇ ਕੇ ਕੀਤੀ ਗਈ। ਇਸ ਵਾਰ ਜਿਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਨ੍ਹਾਂ ‘ਚ ਇੱਕ ਨਾਂ ਫ਼ਤਹਿਵੀਰ ਸਿੰਘ ਦਾ ਵੀ ਸੀ। ਸਦਨ ‘ਚ ਸਰਵ ਸਹਿਮਤੀ ਨਾਲ ਫ਼ਤਹਿ ਦਾ ਨਾਂ ਪਾਸ ਕੀਤਾ ਗਿਆ ਜਿਸ ਨੂੰ ਸਾਰੇ ਹਾਊਸ ਨੇ ਸ਼ਰਧਾਂਜਲੀ ਦਿੱਤੀ।


ਓਧਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸਦਨ ਦੇ ਮੌਨਸੂਨ ਇਜਲਾਸ ਦੇ ਪਹਿਲੇ ਹੀ ਦਿਨ ਗੈਰ-ਹਾਜ਼ਰ ਰਹੇ। ਪਿਛਲੇ ਕ ਦਿਨਾਂ ਤੋਂ ਸਿੱਧੂ ਅਤੇ ਪੰਜਾਬ ਮੁੱਖ ਮੰਤਰੀ ‘ਚ ਅਣਬਣ ਚਲ ਰਹੀ ਹੈ। ਸਿੱਧੁ ਆਪਣਾ ਮੰਤਰਾਲਾ ਬਦਲੇ ਜਾਣ ਤੋਂ ਬਾਅਦ ਖ਼ਫਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਦਾ ਅਸਤੀਫਾ ਜ਼ੂਰ ਵੀ ਹੋ ਗਿਆ ਸੀ। ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਚਰਚਾ ਸੀ ਕਿ ਕੀ ਨਵਜੋਤ ਸਿੱਧੂ ਸੈਸ਼ਨ 'ਚ ਜਾਣਗੇ ਜਾਂ ਨਹੀਂ। ਪਰ ਸੈਸ਼ਨ ਦਾ ਪਹਿਲਾ ਦਿਨ ਬੀਤ ਗਿਆ ਤੇ ਸਿੱਧੂ ਗੈਰ-ਹਾਜ਼ਰ ਰਹੇ।