Navjot Singh Sidhu: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਸਿੱਧੂ 317 ਦਿਨਾਂ ਬਾਅਦ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆਏ ਹਨ। 1988 ਵਿੱਚ ਪਟਿਆਲਾ ਵਿੱਚ ਰੋਡ ਰੇਜ ਕੇਸ ਵਿੱਚ ਉਸ ਨੂੰ ਇੱਕ ਸਾਲ ਦੀ ਸਜ਼ਾ ਹੋਈ ਸੀ। ਉਸ ਨੂੰ ਸੁਪਰੀਮ ਕੋਰਟ ਨੇ 19 ਮਈ 2022 ਨੂੰ ਸਜ਼ਾ ਸੁਣਾਈ ਸੀ। ਸਿੱਧੂ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਆਪਣੇ ਸਮਰਥਕਾਂ ਨੂੰ ਮੁੱਠੀ ਭਰ ਕੇ ਸਲਾਮੀ ਦਿੱਤੀ। ਉਨ੍ਹਾਂ ਰਾਹੁਲ ਗਾਂਧੀ ਨੂੰ ਕ੍ਰਾਂਤੀਕਾਰੀ ਕਿਹਾ। ਇਸ ਦੇ ਨਾਲ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਅਖਬਾਰੀ ਸੀ.ਐਮ. ਕਿਹਾ। ਸਿੱਧੂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਮਨ-ਕਾਨੂੰਨ ਦੇ ਬਹਾਨੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣਾ ਚਾਹੁੰਦੀ ਹੈ।


ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ 'ਤੇ ਸਿੱਧੂ ਨੇ ਕਿਹਾ- ਅੱਜ ਲੋਕਤੰਤਰ ਜ਼ੰਜੀਰਾਂ 'ਚ ਹੈ। ਅਦਾਰੇ ਗੁਲਾਮ ਹਨ। ਜਦੋਂ ਵੀ ਇਸ ਦੇਸ਼ ਵਿੱਚ ਤਾਨਾਸ਼ਾਹੀ ਆਈ ਹੈ, ਇਨਕਲਾਬ ਵੀ ਆਇਆ ਹੈ। ਰਾਹੁਲ ਗਾਂਧੀ ਇੱਕ ਅਜਿਹਾ ਇਨਕਲਾਬ ਹੈ ਜੋ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਪੁਰਖਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ।


ਸਿੱਧੂ ਨੇ ਪੰਜਾਬ ਦੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ- ਭਗਵੰਤ ਮਾਨ ਨੇ ਪੰਜਾਬ ਵਿੱਚ ਸੁਪਨੇ ਅਤੇ ਝੂਠ ਵੇਚੇ। ਪੰਜਾਬੀਆਂ ਨੂੰ ਮੂਰਖ ਬਣਾਇਆ। ਅੱਜ ਉਹ ਅਖਬਾਰੀ ਮੁੱਖ ਮੰਤਰੀ ਬਣ ਕੇ ਬੈਠਾ ਹੈ। ਮੇਰੀ ਸੁਰੱਖਿਆ ਵਾਪਸ ਲੈਣ ਦੀ ਗੱਲ ਕੀਤੀ। ਇੱਕ ਸਿੱਧੂ ਮਰਵਾ ਦਿੱਤਾ, 2 ਹੋਰ ਮਰਵਾ ਦਓ, ਮੈਂ ਡਰਦਾ ਨਹੀਂ। ਬਰਗਾੜੀ ਬੇਅਦਬੀ ਮਾਮਲੇ 'ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ, ਉਨ੍ਹਾਂ ਦੇ ਇਨਸਾਫ ਦਾ ਕੀ ਹੋਇਆ? ਰੇਤ ਤੇ ਸ਼ਰਾਬ ਤੋਂ 60 ਹਜ਼ਾਰ ਕਰੋੜ ਦੀ ਕਮਾਈ ਕਿੱਥੇ ਗਈ?


ਇਹ ਵੀ ਪੜ੍ਹੋ: Brahmos Missile : ਚੀਨ ਅਤੇ ਪਾਕਿਸਤਾਨ ਦੇ ਸਮੁੰਦਰੀ ਖਤਰਿਆਂ ਨਾਲ ਨਜਿੱਠੇਗਾ ਭਾਰਤ, ਦੇਸ਼ ਦੇ ਤੱਟਾਂ 'ਤੇ ਤਾਇਨਾਤ ਕੀਤੀ ਜਾਵੇਗੀ ਬ੍ਰਹਮੋਸ ਮਿਜ਼ਾਈਲ


ਸਿੱਧੂ ਨੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ- ਪੰਜਾਬ ਇਸ ਦੇਸ਼ ਦੀ ਢਾਲ ਹੈ, ਇਸ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਜਿੱਥੇ ਵੀ ਘੱਟ ਗਿਣਤੀਆਂ ਬਹੁਗਿਣਤੀ ਵਿੱਚ ਹਨ, ਉੱਥੇ ਕੇਂਦਰ ਸਰਕਾਰ ਸਾਜ਼ਿਸ਼ਾਂ ਘੜਦੀ ਹੈ। ਪਹਿਲਾਂ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਕੀਤੀ ਜਾਂਦੀ ਹੈ, ਫਿਰ ਇਸ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਇਸ ਨੂੰ ਸ਼ਾਂਤ ਕੀਤਾ ਹੈ। ਪੰਜਾਬ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ 'ਤੇ ਸਵਾਲ ਉਠਾਉਂਦੇ ਹੋਏ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੁੱਛਿਆ, ਇਹ ਕੀ ਡੀਲ ਹੈ?


ਇਹ ਵੀ ਪੜ੍ਹੋ: IMD Weather Update : ਅਪ੍ਰੈਲ ਤੋਂ ਜੂਨ ਤੱਕ ਪੈਣ ਵਾਲੀ ਹੈ ਭਿਆਨਕ ਗਰਮੀ, IMD ਨੇ ਕਿਹਾ- ਆਮ ਨਾਲੋਂ ਵੱਧ ਰਹੇਗਾ ਤਾਪਮਾਨ