ਚੰਡੀਗੜ੍ਹ: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਿੱਖੇ ਸਵਾਲਾਂ ਦਾ ਜਵਾਬ ਸੋਸ਼ਲ ਮੀਡੀਆ 'ਤੇ ਦਿੱਤਾ ਹੈ। ਸਿੱਧੂ ਨੇ ਸਿੱਧੇ ਤੌਰ 'ਤੇ ਕੈਪਟਨ ਦੀ ਲੀਡਰਸ਼ਿਪ 'ਤੇ ਸਵਾਲ ਚੁੱਕਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਕਰਨ ਦੀ ਮੰਗ ਮੁੜ ਤੋਂ ਚੁੱਕੀ ਹੈ।

ਸਿੱਧੂ ਨੇ ਟਵਿਟਰ ਅਤੇ ਫੇਸਬੁੱਕ 'ਤੇ ਲਿਖਿਆ, ਤੁਸੀਂ ਇੱਧਰ-ਓਧਰ ਦੀਆਂ ਗੱਲਾਂ ਨਾ ਕਰੋ...ਇਹ ਦੱਸੋ.....ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲਿਆ? ਅਗਵਾਈ 'ਤੇ ਸਵਾਲ ਹੈ? ਮੰਸ਼ਾ 'ਤੇ ਬਵਾਲ ਹੈ!!

आप ना इधर-उधर की बात करें बताएँ ? - की गुरु साहेब की बेअदबी का इंसाफ़ क्यों न मिला ...
नेतृत्व पे सवाल है ?
मंशा पे बवाल है !!
— Navjot Singh Sidhu (@sherryontopp) April 27, 2021

ਇਸ ਤੋਂ ਪਹਿਲਾਂ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ। ਜਿਸ 'ਚ ਲਿਖਿਆ, 'ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਭ ਯਤਨ ਅਸਫਲ ਹੋਣਗੇ...ਪੰਜਾਬ ਮੇਰੀ ਰੂਹ ਹੈ ਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ.....ਸਾਡੀ ਲੜਾਈ ਇਨਸਾਫ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਹੈ...ਇਸ ਲੜਾਈ ਵਿਚ ਕਿਸੇ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ।'

Efforts to derail Punjab’s conscience will fail ... My Soul is Punjab and Punjab’s Soul is Guru Granth Sahib Ji ... Our fight is for Justice & punishing the guilty, an assembly seat is not even worth discussion in the same breathe !!
— Navjot Singh Sidhu (@sherryontopp) April 27, 2021

ਨਵਜੋਤ ਸਿੱਧੂ ਨੇ ਇਹ ਤਿੱਖੇ ਜਵਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਹਨ। ਦਰਅਸਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਖਿਲਾਫ ਵੱਡਾ ਬਿਆਨ ਦਿੱਤਾ ਗਿਆ ਹੈ। ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਖਿਲਾਫ ਚੋਣ ਲੜਨ ਦੀ ਚੇਤਾਵਨੀ ਦੇ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਜੇ ਸਿੱਧੂ 'ਚ ਦਮ ਹੈ ਤਾਂ ਮੇਰੇ ਖਿਲਾਫ ਪਟਿਆਲਾ ਤੋਂ ਚੋਣ ਲੜਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾਣ ਦੀ ਤਿਆਰੀ ਕਰ ਰਿਹਾ ਹੈ। ਪਰ ਕੋਈ ਵੀ ਪਾਰਟੀ ਸਿੱਧੂ ਨੂੰ ਲੈਣ ਲਈ ਤਿਆਰ ਨਹੀਂ ਹੈ।

ਹਾਲਾਂਕਿ ਪਹਿਲਾਂ ਸੁਲਾ ਸਫਾਈ ਲਈ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਇਕੱਠਿਆਂ ਲੰਚ ਵੀ ਕੀਤਾ ਪਰ ਗੱਲ ਬਣੀ ਨਹੀਂ ਜਿਸ ਤੋਂ ਬਾਅਦ ਸਿੱਧੂ ਕਈ ਵਾਰ ਆਪਣੀ ਹੀ ਸਰਕਾਰ ਖਿਲਾਫ ਹਮਲਾਵਰ ਰੁਖ ਅਖਤਿਆਰ ਕਰ ਚੁੱਕੇ ਹਨ ਤੇ ਆਖਿਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਖਿਲਾਫ ਏਨਾ ਵੱਡਾ ਬਿਆਨ ਦੇ ਦਿੱਤਾ।