ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਰੋਕਣ ਦੇ ਮੱਦੇਨਜ਼ਰ 5 ਵਜੇ ਬਜ਼ਾਰ ਬੰਦ ਕਰਨ ਦੇ ਲਏ ਫੈਸਲੇ ਦਾ ਅੰਮ੍ਰਿਤਸਰ 'ਚ ਪੂਰਾ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਕੁਝ ਕੁ ਦੁਕਾਨਾਂ ਨੂੰ ਛੱਡ ਕੇ  ਸਾਰੇ ਮੁੱਖ ਬਾਜਾਰਾਂ ਦੀਆਂ ਦੁਕਾਨਾਂ ਤੇ ਮਾਰਕੀਟ ਪੂਰੇ ਪੰਜ ਵਜੇ ਵੇਲੇ ਸਿਰ ਦੁਕਾਨਦਾਰਾਂ ਵੱਲੋਂ ਬੰਦ ਕਰ ਦਿੱਤੀਆਂ ਗਈਆਂ। ਕੁਝ ਦੁਕਾਨਾਂ ਪੰਜ ਦੀ ਬਜਾਏ ਸਾਢੇ ਪੰਜ ਵਜੇ ਤਕ ਬੰਦ ਹੋਈਆਂ।


ਅੰਮ੍ਰਿਤਸਰ ਦੇ ਪ੍ਰਮੁੱਖ ਕੇਂਦਰ ਹਾਲ ਗੇਟ ਦੇ ਬਾਹਰ ਸਥਿਤ ਸ਼ਰਾਬ ਦੇ ਤਿੰਨ ਠੇਕੇ ਵੀ ਬੰਦ ਸਨ, ਜਦਕਿ ਇਸ ਤੋਂ ਪਹਿਲਾਂ ਲੱਗੇ ਕਰਫਿਊ (ਅੱਠ ਵਜੇ) 'ਚ ਸ਼ਰਾਬ ਦੇ ਠੇਕੇ ਅਕਸਰ ਖੁੱਲੇ ਮਿਲੇ ਸਨ ।


ਦੂਜੇ ਪਾਸੇ ਪੰਜ ਵੱਜਦੇ ਵੀ ਦੁਕਾਨਾਂ ਬੰਦ ਹੁੰਦੇ ਸਾਰ ਹੀ ਸੜਕਾਂ 'ਤੇ ਵਾਹਨਾਂ ਦਾ ਭਾਰੀ ਰਸ਼ ਦੇਖਣ ਨੂੰ ਮਿਲਿਆ, ਕਿਉਂਕਿ 6 ਵਜੇ ਕਰਫਿਊ ਲੱਗਣ ਦੇ ਹੁਕਮ ਤੋਂ ਬਾਅਦ ਸਾਰੇ ਦੁਕਾਨਦਾਰ ਇਕ ਦਮ ਦੁਕਾਨਾਂ ਬੰਦ ਕਰਕੇ ਘਰਾਂ ਵੱਲ ਨਿਕਲੇ ਜਿਸ ਕਾਰਨ ਸੜਕਾਂ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।


ਇਸ ਤੋਂ ਪਹਿਲਾਂ ਪੁਲਿਸ ਵੱਲੋਂ ਬਕਾਇਦਾ ਵਾਹਨਾਂ 'ਤੇ ਸਪੀਕਰ ਲਗਾ ਕੇ ਮੁਨਾਦੀ ਵੀ ਕਰਵਾਈ ਗਈ ਤੇ ਦੁਕਾਨਦਾਰਾਂ ਨੂੰ ਵੇਲੇ ਸਿਰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਗਈ। 


ਦੂਜੇ ਪਾਸੇ ਦੁਕਾਨਾਦਾਰਾਂ ਨੇ ਸਰਕਾਰ ਦੇ ਫੈਸਲੇ 'ਤੇ ਰਲੀ ਮਿਲੀ ਪ੍ਰਤੀਕਿਰਿਆ ਜ਼ਾਹਰ ਕੀਤੀ, ਜਿਸ ਤਹਿਤ ਕੁਝ ਦੁਕਾਨਦਾਰਾਂ ਨੇ ਸਰਕਾਰ ਦੇ ਫੈਸਲੇ ਨੂੰ ਦਰੁਸਤ ਦੱਸਿਆ ਤੇ ਕੁਝ ਨੇ ਕਿਹਾ ਕਿ ਸਰਕਾਰ ਨੂੰ ਦੁਕਾਨਦਾਰਾਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਗਰਮੀਆਂ ਦੇ ਮੌਸਮ 'ਚ ਗਾਹਕ ਸ਼ਾਮ 6 ਵਜੇ ਤੋਂ ਬਾਅਦ ਘਰੋਂ ਮਾਰਕੀਟ ਲਈ ਨਿਕਲਦਾ ਹੈ।


ਇਹ ਵੀ ਪੜ੍ਹੋ:  Corona Hospital: ਕੋਰੋਨਾ ਦੇ ਕਹਿਰ 'ਚ ਐਕਟਰ Gurmeet Choudhary ਵੱਲੋਂ 1000 ਬੈੱਡਾਂ ਦੇ ਹਸਪਤਾਲ ਖੋਲ੍ਹਣ ਦਾ ਐਲਾਨ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904