ਫਰੀਦਕੋਟ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਅਤੇ ਆਮ ਆਦਮੀਂ ਪਾਰਟੀ ਨੂੰ ਖੂਬ ਰਗੜੇ ਲਾਏ। ਸਿੱਧੂ ਨੇ ਕਿਹਾ ਅਸੀਂ ਬਿਜਲੀ ਮੁਫ਼ਤ ਨਹੀਂ ਦੇਵਾਂਗੇ। ਪੰਜਾਬ ਦੇ ਲੋਕਾਂ ਨੂੰ ਕਾਂਗਰਸ ਘਰੇਲੂ ਵਰਤੋਂ ਲਈ 3 ਰੁਪਏ ਅਤੇ ਵਪਾਰਕ ਵਰਤੋਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵੇਗੀ।
ਸਿੱਧੂ ਨੇ ਕਿਹਾ 2022 ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਸੂਬੇ ਦੀ ਆਮਦਨ ਵਧਾਵਾਂਗੇ। ਪੰਜਾਬ ਦੇ ਰੇਤਾ ਬਜਰੀ ਅਤੇ ਸ਼ਰਾਬ ਦੀ ਵਿਕਰੀ ਸਰਕਾਰੀ ਹੱਥਾਂ ਵਿਚ ਲਿਆਵਾਂਗੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਖੇਤੀ ਬਿੱਲ ਰੱਦ ਕਰਨ ਲਈ ਇਸ਼ਾਰੇ ਇਸ਼ਾਰੇ ਵਿਚ ਆਪਣੀ ਹੀ ਸਰਕਾਰ ਨੂੰ ਲਲਕਾਰਿਆ। ਕਾਂਗਰਸ ਸੂਬਾ ਪ੍ਰਧਾਨ ਅੱਜ ਫਰੀਦਕੋਟ ਪਹੁੰਚੇ ਹੋਏ ਸਨ।