ਚੰਡੀਗੜ੍ਹ: ਸਾਬਕਾ ਕੈਬਿਨਟ ਮਿਨੀਸਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੱਜ ਇੱਕ ਉਦਘਾਟਨ ਸਮਾਗਮ ਦੇ ਦੌਰਾਨ ਕਿਹਾ ਕਿ ਨਵਜੋਤ ਸਿੰਘ ਨੂੰ ਇਮਰਾਨ ਖ਼ਾਨ ਨੇ ਦਬਾਰਾ ਸੱਦਾ ਭੇਜ ਚੁੱਕੇ ਹਨ। ਪਰ ਪਾਕਿਸਤਾਨ ਜਾਣ ਦੇ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਜੂਰੀ ਲਈ ਸਿੱਧੂ ਨੇ ਅਪਲਾਈ ਕਰ ਦਿੱਤਾ ਹੈ। ਆਪਣੇ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਵੀ ਕਰਤਾਰਪੁਰ ‘ਚ ਦਰਸ਼ਨ ਕਰਨ ਜਾਣਾ ਚਾਹੁੰਦੀ ਹੈ ਪਰ ਸਿਆਸੀ ਟੀਮ ਦੇ ਨਾਲ ਨਹੀਂ।


ਨਵਜੋਤ ਕੌਰ ਸਿੱਧੂ ਨੇ ਕਿਹਾ ਉਹ ਜਦੋਂ ਤਕ ਸਭ ਕੁਝ ਕਲੀਅਰ ਨਹੀਂ ਹੁੰਦਾ ਉਦੋਂ ਤਕ ਉਹ ਕੁਝ ਨਹੀ ਕਹੀ ਸਕਦੇ ਕਿਉਂਕਿ ਪਾਕਿਸਤਾਨ ਜਾਣ ਲਈ ਕਾਫੀ ਪਰਮਿਸ਼ਨ ਚਾਹਿਦੀ ਹੁੰਦੀ ਹੈ। ਜਦੋਂ ਸਾਰੀ ਪਰਮਿਸ਼ਨ ਮਿਲ ਜਾਵੇਗੀ ਉਦੋਂ ਨਵਜੋਤ ਸਿੰਘ ਸਿੱਧੂ ਖੁਦ ਹੀ ਦੱਸਣਗੇ ਜਦਕਿ ਪਾਕਿਤਾਨ ਜਾਣ ਦੀ ਪਰਮਿਸ਼ਨ ਦੇ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪਲਾਈ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਕੌਰੀਡੌਰ ਦਾ ਰਾਹ ਖੁਲ੍ਹਣ ਦਾ ਕ੍ਰੈਡਿਟ ਉਨ੍ਹਾਂ ਨੂੰ ਨਹੀਂ ਚਾਹਿਦਾ ਕਿਉਂਕਿ ਵਾਹੇਗੁਰੂ ਦੀ ਮਰਜ਼ੀ ਨਾਲ ਸਭ ਕੁਝ ਹੋਇਆ ਹੈ ਅਤੇ ਉਸ ਤੋਂ ਵੀ ਚੰਗੀ ਗੱਲ ਹੈ ਕਿ ਬਗੈਰ ਪਾਸਪੋਰਟ ਵੀ ਸ਼ਰਧਾਲੂ ਜਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਲਤਾਨਪੁਰ ਲੋਧੀ ‘ਚ ਲੱਗ ਰਹੀਆਂ ਦੋ ਸਿਆਸੀ ਸਟੇਜਾਂ ਦੇ ਲਈ ਅਕਾਲੀ ਦਲ ਨੂੰ ਜ਼ਿੰਮੇਦਾਰ ਠਹਿਰਾਇਆ।