ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਪਤਨੀ ਦਾ ਸਾਥ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ ਦਿੱਤਾ ਹੈ। ਹਾਲਾਂਕਿ, ਸਿੱਧੂ ਵੱਲੋਂ ਕਹੀ ਗੱਲ ਅਸਿੱਧੀ ਹੈ, ਪਰ ਆਪਣੀ ਪਤਨੀ ਦੀ ਟਿਕਟ ਕੱਟੇ ਜਾਣ 'ਤੇ ਉਹ ਵੀ ਕੈਪਟਨ ਨੂੰ ਹੀ ਜ਼ਿੰਮੇਵਾਰ ਠਹਿਰਾਅ ਗਏ ਹਨ।
ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਦੇ ਸਮਰਥਨ 'ਚ ਆ ਗਏ ਹਨ। ਸਿੱਧੂ ਨੂੰ ਜਦ ਉਨ੍ਹਾਂ ਦੀ ਪਤਨੀ ਦੀ ਟਿਕਟ ਕੱਟੇ ਜਾਣ 'ਤੇ ਉਨ੍ਹਾਂ ਵੱਲੋਂ ਕੈਪਟਨ ਖ਼ਿਲਾਫ਼ ਦਿੱਤੇ ਬਿਆਨ ਬਾਰੇ ਸਵਾਲ ਕੀਤਾ ਤਾਂ ਸਿੱਧੂ ਨੇ ਕਿਹਾ, "ਮੇਰੀ ਪਤਨੀ ਨੇ ਜੋ ਵੀ ਕਿਹਾ, ਮੈਨੂੰ ਉਸ 'ਤੇ ਵਿਸ਼ਵਾਸ ਹੈ, ਇਹ ਹੀ ਮੇਰਾ ਜਵਾਬ ਹੈ।"
ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਟਿਕਟ ਦੀ ਚਾਹਵਾਨ ਸੀ ਪਰ ਪਾਰਟੀ ਨੇ ਇੱਥੋਂ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇ ਦਿੱਤੀ। ਨਵਜੋਤ ਕੌਰ ਸਿੱਧੂ ਨੇ ਆਪਣੀ ਟਿਕਟ ਕੱਟੇ ਜਾਣ ਪਿੱਛੇ ਕੈਪਟਨ ਅਮਰਿੰਦਰ ਸਿੰਘ ਅਤੇ ਆਸ਼ਾ ਕੁਮਾਰੀ ਦਾ ਹੱਥ ਦੱਸਿਆ ਸੀ। ਉਨ੍ਹਾਂ ਮੁਤਾਬਕ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 'ਚ ਕਿਹਾ ਕਿ ਉਹ ਸੀਟ ਨਹੀਂ ਜਿੱਤ ਸਕਦੀ।
ਚੋਣਾਂ ਤੋਂ ਐਨ ਪਹਿਲਾਂ ਕੈਪਟਨ ਦੀਆਂ ਜੜ੍ਹਾਂ 'ਚ ਬੈਠਿਆ ਸਿੱਧੂ ਜੋੜਾ, ਪਤਨੀ ਮਗਰੋਂ ਸਿੱਧੂ ਨੇ ਵੀ ਕੱਢਿਆ ਗੁੱਸਾ
ਏਬੀਪੀ ਸਾਂਝਾ
Updated at:
16 May 2019 06:05 PM (IST)
ਪ੍ਰੈਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਦੇ ਸਮਰਥਨ 'ਚ ਆ ਗਏ ਹਨ। ਸਿੱਧੂ ਨੂੰ ਜਦ ਉਨ੍ਹਾਂ ਦੀ ਪਤਨੀ ਦੀ ਟਿਕਟ ਕੱਟੇ ਜਾਣ 'ਤੇ ਉਨ੍ਹਾਂ ਵੱਲੋਂ ਕੈਪਟਨ ਖ਼ਿਲਾਫ਼ ਦਿੱਤੇ ਬਿਆਨ ਬਾਰੇ ਸਵਾਲ ਕੀਤਾ ਤਾਂ ਸਿੱਧੂ ਨੇ ਕਿਹਾ, "ਮੇਰੀ ਪਤਨੀ ਨੇ ਜੋ ਵੀ ਕਿਹਾ, ਮੈਨੂੰ ਉਸ 'ਤੇ ਵਿਸ਼ਵਾਸ ਹੈ, ਇਹ ਹੀ ਮੇਰਾ ਜਵਾਬ ਹੈ।"
- - - - - - - - - Advertisement - - - - - - - - -