ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ 26 ਜੂਨ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਸਬੰਧੀ SIT ਵਲੋਂ ਪੁੱਛਗਿੱਛ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸੁਖਬੀਰ ਬਾਦਲ ਨੂੰ 26 ਜੂਨ ਨੂੰ ਸਿਟ ਸਾਹਮਣੇ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਗਿਆ ਸੀ। ਸੁਖਬੀਰ ਬਾਦਲ ਨੂੰ ਪੰਜਾਬ ਪੁਲਿਸ ਹੈਡਕੁਆਰਟਰ ਆਉਣ ਲਈ ਕਿਹਾ ਗਿਆ ਹੈ। ਕੋਟਕਪੂਰਾ ਗੋਲੀਬਾਰੀ ਦੀ ਘਟਨਾ ਵੇਲੇ ਬਾਦਲ ਰਾਜ ਸਰਕਾਰ ਵਿੱਚ ਗ੍ਰਹਿ ਮੰਤਰੀ ਸੀ। ਉਨ੍ਹਾਂ ਤੋਂ ਪਹਿਲਾਂ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇਸ ਸਬੰਧੀ ਪੁੱਛਗਿੱਛ ਕੀਤੀ ਸੀ।


ਹੁਣ ਸੁਖਬੀਰ ਸਿੰਘ ਬਾਦਲ ਤੋਂ ਸਿਟ ਦੀ ਪੁੱਛਗਿੱਛ ਤੋਂ ਪਹਿਲਾਂ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮੁੜ ਟਵਿੱਟਰ ‘ਤੇ ਧਮਾਕਾ ਕਰ ਦਿੱਤਾ ਹੈ। ਆਪਣੇ ਹਾਲ ਹੀ ‘ਚ ਕੀਤੇ ਟਵੀਟ ‘ਚ ਉਨ੍ਹਾਂ ਨੇ ਸੂਬਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਸਣੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨੇ ਸਾਧੇ ਹਨ।


ਸਿੱਧੂ ਨੇ ਆਪਣੇ ਟਵੀਟ ‘ਚ ਲਿਖਿਆ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ 6 ਸਾਲ ਦਾ ਸਮਾਂ ਹੋ ਚੁੱਕਿਆ ਹੈ। ਬੇਅਦਬੀ ਮਾਮਲਿਆਂ ‘ਚ ਨਾਹ ਤਾਂ ਬਾਦਲ ਸਰਕਾਰ ਸਮੇਂ ਇਨਸਾਫ਼ ਮਿਲਿਆ ਅਤੇ ਨਾਹ ਹੀ ਹੁਣ ਸਾਢੇ ਚਾਰ ਸਾਲਾਂ ‘ਚ ਇਨਸਾਫ਼ ਹੋਇਆ।”


ਇੱਥੇ ਵੇਖੋ ਨਵਜੋਤ ਸਿੰਘ ਸਿੱਧੂ ਦਾ ਟਵੀਟ:



ਉਧਰ ਨਾਲ ਹੀ ਸੁਖਬੀਰ ਬਾਦਲ ‘ਤੇ ਸ਼ਬਦੀ ਹਮਲੇ ਕਰਦਿਆਂ ਉਨ੍ਹਾਂ ਕਿਹਬਾ ਕਿ ਅੱਜ ਹੁਣ ਜਦੋਂ ਨਵੀਂ ਸਿਟ ਪੰਜਾਬ ਦੀ ਰੂਹ ‘ਤੇ ਹੋਏ ਹਮਲੇ ਦੇ ਇਨਸਾਫ਼ ਦੇ ਦਰ ‘ਤੇ ਪਹੁੰਤ ਗਈ ਹੈ ਤਾਂ ਇਹ ਸਿਆਸੀ ਦਖ਼ਲ ਦਾ ਰੌਲਾ ਮਚਾਇਆ ਜਾ ਰਿਹਾ ਹੈ। ਸਿਆਸੀ ਦਖ਼ਲ ਤਾਂ ਉਹ ਸੀ ਜਿਸ ਕਰਕੇ ਇਨਸਾਫ਼ ਮਿਲਣ ‘ਚ ਛੇ ਸਾਲ ਦੀ ਦੇਰੀ ਹੋਈ।


ਇਹ ਵੀ ਪੜ੍ਹੋ: Kotkapura Firing Case: ਕੋਟਕਪੂਰਾ ਮਾਮਲੇ ਵਿੱਚ SIT ਹੁਣ ਸੁਖਬੀਰ ਸਿੰਘ ਬਾਦਲ ਤੋਂ ਕਰੇਗੀ ਪੁੱਛਗਿੱਛ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904