ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਚੱਲ ਰਹੇ ਤਣਾਓ ਦਰਮਿਆਨ ਮੰਗਲਵਾਰ ਨੂੰ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਫਿਰ ਤੋਂ ਕੈਪਟਨ 'ਤੇ ਹਮਲਾ ਕੀਤਾ। ਸਿੱਧੂ ਨੇ ਟਵੀਟ ਕਰਕੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਜਾਂ ਕੈਬਨਿਟ ਦੇ ਹੋਰ ਮੰਤਰੀਆਂ ਵੱਲੋਂ ਉਨ੍ਹਾਂ ਦੀ ਅਲੋਚਨਾ ਕੀਤੇ ਜਾਣ ਬਾਅਦ ਉਹ ਘਬਰਾਉਣ ਵਾਲੇ ਨਹੀਂ, ਬਲਕਿ ਹਿੰਮਤ ਨਾਲ ਆਪਣੇ ਵਿਰੋਧ ਦਾ ਮੁਕਾਬਲਾ ਕਰਨ ਲਈ ਤਿਆਰ ਹਨ।
ਸਿੱਧੂ ਨੇ ਟਵੀਟ ਕੀਤਾ, 'ਜ਼ਿੰਦਗੀ ਆਪਣੇ ਦਮ 'ਤੇ ਜਿਊਂਈ ਜਾਂਦੀ ਹੈ, ਹੋਰਾਂ ਦੇ ਮੋਢਿਆ 'ਤੇ ਤਾਂ ਜ਼ਨਾਜ਼ੇ ਉੱਠਦੇ ਹਨ।' ਸਿੱਧੂ ਦੇ ਇਸ ਟਵੀਟ 'ਤੇ ਉਨ੍ਹਾਂ ਦੇ ਫੌਲੋਅਰਸ ਨੇ ਟਿੱਪਣੀਆਂ ਕਰਕੇ ਸਿੱਧੂ ਨੂੰ ਆੜੇ ਹੱਥੀਂ ਲਿਆ ਹੈ। ਕੁਝ ਲੋਕਾਂ ਨੇ ਉਨ੍ਹਾਂ ਦੀ ਪਹਿਲਾਂ ਮੋਦੀ ਦੇ ਪੈਰ ਛੂੰਹਦੇ ਹੋਏ ਤੇ ਬਾਅਦ ਵਿੱਚ ਸੋਨੀਆ ਗਾਂਧੀ ਦੇ ਪੈਰ ਛੂੰਹਦੇ ਹੋਏ ਦੇ ਫੋਟੋ ਪੋਸਟ ਕੀਤੀ ਹੈ। ਹਾਲੇ ਤਕ ਮੁੱਖ ਮੰਤਰੀ ਜਾਂ ਕਿਸੇ ਹੋਰ ਮੰਤਰੀ ਦੇ ਟਵਿੱਟਰ ਹੈਂਡਲ ਤੋਂ ਇਸ 'ਤੇ ਕੋਈ ਜਵਾਬ ਨਹੀਂ ਆਇਆ।
ਦੱਸ ਦੇਈਏ ਚੋਣਾਂ ਦੌਰਾਨ ਸਿੱਧੂ ਨੇ ਦੋ ਸੀਟਾਂ ਗੁਰਦਾਸਪੁਰ ਤੇ ਬਠਿੰਡਾ ਸੀਟ 'ਤੇ ਕਾਂਗਰਸ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਸੀ, ਉੱਥੇ ਦੋਵਾਂ ਸੀਟਾਂ ਤੋਂ ਕਾਂਗਰਸ ਨੂੰ ਹਾਰ ਮਿਲੀ। ਇਸ ਤੋਂ ਬਾਅਦ ਕਈ ਮੰਤਰੀਆਂ ਨੇ ਸਿੱਧੂ 'ਤੇ ਨਿਸ਼ਾਨਾ ਸਾਧਿਆ। ਸਿੱਧੂ ਦੇ ਕੁਝ ਬਿਆਨਾਂ ਤੋਂ ਕੈਪਟਨ ਵੀ ਨਾਰਾਜ਼ ਆ ਰਹੇ ਹਨ। ਭਾਵੇਂ ਪੰਜਾਬ ਵਿੱਚ ਕਾਂਗਰਸ ਨੂੰ ਚੰਗੀਆਂ ਸੀਟਾਂ ਮਿਲੀਆਂ ਪਰ ਜਿਨ੍ਹਾਂ ਸੀਟਾਂ ਤੋਂ ਕਾਂਗਰਸ ਹਾਰੀ, ਉੱਥੇ ਸਿੱਧੂ ਨੂੰ ਹਾਰ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਕੈਪਟਨ ਨਾਲ ਤੜਿੰਗ ਸਿੱਧੂ ਦੇ ਟਵੀਟ ਨਾਲ ਫਿਰ ਹਲਚਲ
ਏਬੀਪੀ ਸਾਂਝਾ
Updated at:
29 May 2019 02:03 PM (IST)
ਸਿੱਧੂ ਨੇ ਟਵੀਟ ਕਰਕੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਜਾਂ ਕੈਬਨਿਟ ਦੇ ਹੋਰ ਮੰਤਰੀਆਂ ਵੱਲੋਂ ਉਨ੍ਹਾਂ ਦੀ ਅਲੋਚਨਾ ਕੀਤੇ ਜਾਣ ਬਾਅਦ ਉਹ ਘਬਰਾਉਣ ਵਾਲੇ ਨਹੀਂ, ਬਲਕਿ ਹਿੰਮਤ ਨਾਲ ਆਪਣੇ ਵਿਰੋਧ ਦਾ ਮੁਕਾਬਲਾ ਕਰਨ ਲਈ ਤਿਆਰ ਹਨ।
- - - - - - - - - Advertisement - - - - - - - - -