ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕਾਂਗਰਸ ਲੀਡਰ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਫਿਰ ਤੋਂ ਪੰਜਾਬ ਸਰਕਾਰ 'ਚ ਮੰਤਰੀ ਬਣਨ ਦੀਆਂ ਕਿਆਸਰਾਈਆਂ ਹਨ। ਅਜਿਹੇ 'ਚ ਸਿੱਧੂ ਸ਼ਾਇਰਾਨਾ ਅੰਦਾਜ਼ 'ਚ ਨਿੱਤ ਨਵਾਂ ਟਵੀਟ ਕਰਦੇ ਹਨ। ਅੱਜ ਫਿਰ ਸਿੱਧੂ ਨੇ ਕੁਝ ਇਸ ਤਰ੍ਹਾਂ ਦਾ ਟਵੀਟ ਕੀਤਾ।


ਸਿੱਧੂ ਨੇ ਲਿਖਿਆ, 'ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ ਪਰ ਕੋਸ਼ਿਸ਼ੇਂ ਪੂਰੀ ਕਰਤਾ ਹੂੰ।' ਹੁਣ ਸਿੱਧੂ ਦੇ ਟਵੀਟ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਇਹ ਵੀ ਚਰਚਾ ਹੈ ਕਿ ਸਿੱਧੂ ਜਲਦ ਹੀ ਪੰਜਾਬ ਕੈਬਨਿਟ ਦਾ ਹਿੱਸਾ ਹੋ ਸਕਦੇ ਹਨ।


<blockquote class="twitter-tweet"><p lang="hi" dir="ltr">ख्वाहिशें मेरी “अधूरी “ ही सही पर कोशिशें मैं “ पूरी “ करता हूँ ।।</p>&mdash; Navjot Singh Sidhu (@sherryontopp) <a href="https://punjabi.abplive.com/news/world/helicopter-of-nri-chairman-of-abu-dhabi-international-lulu-group-crashes-in-kerala-619163" rel='nofollow'>April 12, 2021</a></blockquote> <script async src="https://platform.twitter.com/widgets.js" charset="utf-8"></script>


ਸਿੱਧੂ ਤੇ ਕੈਪਟਨ ਦੀ ਦੋ ਵਾਰ ਮੁਲਾਕਾਤ ਵੀ ਹੋ ਚੁੱਕੀ ਹੈ। ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰਸ ਸਿੰਘ ਨੇ ਵੀ ਭਰੋਸਾ ਦਿਵਾਇਆ ਸੀ ਕਿ ਨਵਜੋਤ ਸਿੱਧੂ ਪੰਜਾਬ ਮੰਤਰੀਮੰਡਲ 'ਚ ਵਾਪਸ ਆਉਣਗੇ। ਦਰਅਸਲ ਸਿੱਧੂ ਨੇ ਕਰੀਬ ਦੋ ਸਾਲ ਪਹਿਲਾਂ ਆਪਣਾ ਵਿਭਾਗ ਵਾਪਸ ਲਏ ਜਾਣ 'ਤੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ।


ਦਰਅਸਲ ਨਵਜੋਤ ਸਿੱਧੂ ਪਾਰਟੀ 'ਚ ਕਿਸੇ ਵੱਡੇ ਅਹੁਦੇ 'ਤੇ ਬਿਰਾਜਮਾਨ ਹੋਣਾ ਚਾਹੁੰਦੇ ਸਨ ਤੇ ਕੈਪਟਨ ਨੇ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਵੀ ਵਾਪਸ ਲੈ ਲਿਆ ਸੀ। ਇਸ ਮਗਰੋਂ ਕੈਪਟਨ ਤੇ ਸਿੱਧੂ ਵਿਚਾਲੇ ਕੁੜੱਤਣ ਜਾਰੀ ਰਹੀ। ਹੁਣ ਇਕ ਵਾਰ ਫਿਰ ਤੋਂ ਕਿਆਸਰਾਈਆਂ ਹਨ ਕਿ ਸਿੱਧੂ ਪੰਜਾਬ ਕੈਬਨਿਟ ਦਾ ਹਿੱਸਾ ਹੋ ਸਕਦੇ ਹਨ। ਓਧਰ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਵੀ ਇਹ ਆਖਰੀ ਸਾਲ ਹੈ।


ਇਹ ਵੀ ਪੜ੍ਹੋਅਬੂ ਧਾਬੀ ਦੇ ਇੰਟਰਨੈਸ਼ਨਲ ‘ਲੁਲੂ ਗਰੁੱਪ’ ਦੇ NRI ਚੇਅਰਮੈਨ ਦਾ ਹੈਲੀਕਾਪਟਰ ਕੇਰਲ ’ਚ ਹਾਦਸਾਗ੍ਰਸਤ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904