Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਕੇ ਵਿਰੋਧੀਆਂ ਨੂੰ ਘੇਰਣ ਦੀ ਥਾਂ ਖ਼ੁਦ ਹੀ ਘਿਰਦੇ ਜਾਪ ਰਹੇ ਹਨ। ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਮਾਨ 'ਤੇ ਕਰੜੇ ਸ਼ਬਦੀ ਵਾਰ ਕੀਤੇ ਗਏ ਹਨ। ਇਸ ਤੋ ਪਹਿਲਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਮਾਨ ਨੂੰ ਆੜੇ ਹੱਥੀਂ ਲਿਆ ਗਿਆ ਸੀ।


ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ, "ਜਦੋ ਲੋਕਤੰਤਰ ਨੂ ਵਿਜੀਲੈਂਸ ਤੰਤਰ ਬਨਾਉਣ ਵਾਲੇ,ਦਿੱਲੀ ਦੇ ਇਸ਼ਾਰੇ ਤੇ ਪੰਜਾਬ ਨੂੰ ਪਿਯਾਦਾ ਬਣ ਰਿਮੋਟ ਕੰਟਰੋਲ ਨਾਲ ਚਲਵਾਉਂਣ ਵਾਲੇ, ਪੰਜਾਬ ਦੇ ਮਾਫੀਆ ਨੂ ਕਮਿਸ਼ਨਾਂ ਲੈਕੇ ਸੁਰੱਖਿਆ-ਕਵਚ ਪਹਿਨਾਉਣ ਵਾਲੇ,ਮੀਡੀਆ ਨੂ ਇਸ਼ਤਿਹਾਰ ਦੇ ਲਾਲਚ ਚ ਨਚਾਉਣ ਵਾਲੇ ,ਪੰਜਾਬ ਦੇ ਕਰਜ਼ੇ ਤੇ ਕਰਜ਼ਾ ਚੜਾਉਣ ਵਾਲੇ ,ਸੈਂਟਰ ਸਰਕਾਰ ਨਾਲ ਸੌਦੇ ਕਰ ਪੰਜਾਬ ਨੂੰ ਗਿਰਵੀ ਰਖਾਉਂਣ ਵਾਲੇ, ਪੰਜਾਬ ਦੇ ਅਮਨ ਅਮਾਨ ਨੂੰ ਰਾਜਨੀਤਿਕ ਮਨਸੂਬਿਆਂ ਚ ਉਲਝਾਉਣ ਵਾਲੇ, ਝੂਠ ਬੇਚ ਕੇ ਫੋਕੇ ਐਲਾਨਾਂ ਦੇ ਪੁਲਿੰਦੇ ਬਣਾਉਣ ਵਾਲੇ, ਪੁੱਜਣ ਜੋਗ ਮਾਂ  ਦੀ ਝੂਠੀ ਸੌਂ ਖਾਉਣ ਵਾਲੇ, ਬਨ ਕੇਸਰੀ ਸ਼ਹੀਦਾਂ ਵਾਲੀ ਪੱਗ ਸਿਰ ਤੇ ਵਿਆਹ  ਦਾ ਸੇਹਰਾ ਸਜਾਉਣ ਵਾਲੇ, ਆਪਣੇ ਚੇਹਰੇ ਤੇ ਲਗੀ ਧੂਲ ਨੂ ਸ਼ੀਸ਼ੇ ਦੀ ਧੂਲ ਸਮਝ ਕੇ ਮਿਟਾਉਣ ਵਾਲੇ ,ਨੈਤਿਕ ਲੈਕਚਰਿੰਗ ਕਰਦੇ ਨੇ……… ਫੇਰ ਪੰਜਾਬ ਦੇ ਲੋਗ ਨੇ ਮਿੱਤਰਾ………. ਤੇਰੇ ਤੇ ਲਾਨਤਾਂ ਪਾਉਣ "


ਮਜੀਠੀਆ ਨੇ ਕੀ ਕਿਹਾ ਸੀ ?


ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ, ਜਦੋਂ…..ਸ਼ਰਾਬ ਨਾਲ ਰੱਜ ਕੇ ਤਖ਼ਤਾਂ ਤੇ ਜਾਣ ਵਾਲੇ, ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਿਆਸਤ ਨੂੰ ਚਮਕਾਉਣ ਵਾਲੇ, ਦਰਬਾਰ ਸਾਹਿਬ ਦੇ ਹਮਲੇ ਲਈ ਜਿਮੇਵਾਰ ਪਰਿਵਾਰ ਨੂੰ ਜੱਫੀਆਂ ਪਾਉਣ ਵਾਲੇ, ਗੁਰੂ ਘਰਾਂ ਤੇ ਧਾਰਾ 144 ਲਵਾਉਣ ਵਾਲੇ, ਟੱਲੀ ਹੋ ਕੇ ਜਹਾਜ਼ 'ਚੋ ਕੱਡੇ ਜਾਣ ਵਾਲੇ, ਮਾਂ ਦੀ ਝੂਠੀ ਸੌਂਹ ਖਾਣ ਵਾਲੇ, ਆਪਣੇ ਬੱਚਿਆਂ ਨੂੰ ਨਾ ਅਪਣਾਉਣ ਵਾਲੇ, ਸਿੱਖ ਨੌਜਵਾਨਾਂ ਤੇ NSA ਲਵਾਉਣ ਵਾਲੇ, ਸੁਰੱਖਿਆ ਵਾਪਿਸ ਲੈ ਕੇ ਸਿੱਧੂ ਮੂਸੇਵਾਲੇ ਨੂੰ ਮਰਾਉਣ ਵਾਲੇ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ, ਗੋਲਡੀ ਬਰਾੜ ਤੇ BMW ਦਾ ਝੂਠ ਫੈਲਾਉਣ ਵਾਲੇ, ਸ਼ਹੀਦ ਭਗਤ ਸਿੰਘ ਦੀ ਥਾਂ ਆਪਣੀਆਂ ਤਸਵੀਰਾਂ ਲਗਾਉਣ ਵਾਲੇ, SYL ਰਾਹੀ ਹਰਿਆਣਾ ਨੂੰ ਪਾਣੀ ਦੀਆਂ ਗਰੰਟੀਆਂ ਦੁਆਉਣ ਵਾਲੇ, ਪੰਜਾਬ ਨੂੰ ਦਿੱਲੀ ਦੇ ਰਿਮੋਟ ਤੇ ਚਲਾਉਣ ਵਾਲੇ ,ਪੰਜਾਬ ਸਿਰ 45000ਕਰੋੜ ਦਾ ਕਰਜ਼ਾ ਚੜਾਉਣ ਵਾਲੇ, ਜੇਲ੍ਹਾਂ ਚ ਬੈਠਿਆਂ ਨੂੰ ਚੇਅਰਮੈਨ ਲਾਉਣ ਵਾਲੇ, ਕਟਾਰੂਚੱਕ ਦੀ ਸੋਚ ਨੂੰ ਚਮਕਾਉਣ ਵਾਲੇ, ਬੱਚਿਆਂ ਦੀਆਂ ਝੂਠੀਆਂ ਸੌਹਾਂ ਖਾਣ ਵਾਲੇ, ਸ਼ਰਾਬ ਨਾਲ ਰੱਜ ਟਵੀਟ ਕਰਕੇ Sunday ਮਨਾਉਣ ਵਾਲੇ।


ਕਿੱਥੋਂ ਸ਼ੁਰੂ ਹੋਇਆ ਪੂਰਾ ਵਿਵਾਦ


ਦੱਸ ਦਈਏ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਟਵੀਟ ਕਰਦਿਆਂ ਕਿਹਾ ਸੀ, ਜਦੋਂ …ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ, ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ, ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ, ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ, ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ, ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ, ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ,ਸ਼ਹੀਦਾਂ ਦੀਆਂ ਯਾਦਗਾਰਾਂ  ਚੋਂ ਪੈਸੇ ਕਮਾਉਣ ਵਾਲੇ, ਹੋਵਣ ਸਾਰੇ ਕੱਠੇ, ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ