ਨਵਾਂਸ਼ਹਿਰ: ਫ਼ਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ ’ਚ 7 ਹੋਰ ਮਰੀਜ਼ਾਂ ਨੇ ਕੋਰੋਨਾ ’ਤੇ ਫ਼ਤਿਹ ਹਾਸਲ ਕੀਤੀ ਹੈ। ਇਸ ਦੌਰਾਨ ਦੋ ਹੋਰ ਮਰੀਜ਼ਾਂ ਦੇ ਆਈਸੋਲੇਸ਼ਨ ਤੋਂ ਬਾਅਦ ਪਹਿਲੀ ਵਾਰ ਹੋਏ ਟੈਸਟ ਨੈਗੇਟਿਵ ਆਏ ਹਨ। ਡਿਪਟੀ ਕਮਿਸ਼ਨਰ ਨੇ ਠੀਕ ਹੋ ਕੇ ਨਿਕਲੇ ਅੱਠ ਵਿਅਕਤੀਆਂ/ਬੱਚਿਆਂ ਦੀ ਮਜ਼ਬੂਤ ਇੱਛਾ ਸ਼ਕਤੀ ਦੀ ਦਾਦ ਦਿੱਤੀ ਹੈ।
ਕੋਵਿਡ-19 ਨਾਲ ਜੰਗ ਲੜ ਰਹੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਨੂੰ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚੋਂ 8 ਮਰੀਜ਼ਾਂ ਦੇ ਸਿਹਤਯਾਬ ਹੋ ਕੇ ਨਿਕਲਣ ਨਾਲ ਵੱਡੀ ਸਫ਼ਲਤਾ ਮਿਲੀ ਹੈ।
ਬਾਬਾ ਗੁਰਬਚਨ ਸਿੰਘ ਪਠਲਾਵਾ (78), ਬਾਬਾ ਦਲਜਿੰਦਰ ਸਿੰਘ ਝਿੱਕਾ (60), ਸਰਪੰਚ ਹਰਪਾਲ ਸਿੰਘ ਪਠਲਾਵਾ (48), ਮਿ੍ਰਤਕ ਬਲਦੇਵ ਸਿੰਘ ਪਠਲਾਵਾ ’ਚੋਂ ਪੁੱਤਰ ਫ਼ਤਿਹ ਸਿੰਘ (35), ਪੋਤਰੀਆਂ ਹਰਪ੍ਰੀਤ ਕੌਰ (18), ਕਿਰਨਪ੍ਰੀਤ ਕੌਰ (12) ਤੇ ਗੁਰਲੀਨ ਕੌਰ (8), ਪੋਤਾ ਮਨਜਿੰਦਰ ਸਿੰਘ (2) ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਨੇ ਅੱਜ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਏ ਇਨ੍ਹਾਂ ਸਬ ਨੂੰ ਫੁੱਲ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ
ਨਵਾਂਸ਼ਹਿਰ 'ਚ 8 ਕੋਰੋਨਾ ਮਰੀਜ਼ ਸਿਹਤਯਾਬ ਹੋ ਕਿ ਪਰਤੇ ਘਰ
ਏਬੀਪੀ ਸਾਂਝਾ
Updated at:
07 Apr 2020 07:23 PM (IST)
ਫ਼ਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ ’ਚ 7 ਹੋਰ ਮਰੀਜ਼ਾਂ ਨੇ ਕੋਰੋਨਾ ’ਤੇ ਫ਼ਤਿਹ ਹਾਸਲ ਕੀਤੀ ਹੈ। ਇਸ ਦੌਰਾਨ ਦੋ ਹੋਰ ਮਰੀਜ਼ਾਂ ਦੇ ਆਈਸੋਲੇਸ਼ਨ ਤੋਂ ਬਾਅਦ ਪਹਿਲੀ ਵਾਰ ਹੋਏ ਟੈਸਟ ਨੈਗੇਟਿਵ ਆਏ ਹਨ।
- - - - - - - - - Advertisement - - - - - - - - -