ਅੰਮ੍ਰਿਤਸਰ: ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ਭਰ 'ਚ ਲੌਕਡਾਊਨ ਜਾਰੀ ਹੈ। ਇਸ ਦਰਮਿਆਨ ਸੋਸ਼ਲ ਡਿਸਟੈਂਸਿੰਗ ਘਟਾਉਣ ਲਈ ਰਾਸ਼ਟਰੀ ਤੇ ਅੰਤਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਭਾਰਤ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਮੁਸਾਫਰ ਭਾਰਤ ਵਿੱਚ ਫਸ ਗਏ ਸਨ। ਉਸੇ ਤਰ੍ਹਾਂ ਹੀ ਵੱਡੀ ਗਿਣਤੀ ਵਿੱਚ ਅਮਰੀਕਾ ਦੇ ਨਾਗਰਿਕ ਵੀ ਇੱਥੇ ਫਸੇ ਹੋਏ ਹਨ।
ਇਸੇ ਦੇ ਚੱਲਦਿਆਂ ਅੱਜ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਦੋ ਫਲਾਈਟਾਂ ਨਵੀਂ ਦਿੱਲੀ ਜਾਣਗੀਆਂ, ਜਿਨ੍ਹਾਂ ਵਿੱਚ ਅਮਰੀਕਾ ਜਾਣ ਵਾਲੇ ਇਛੁੱਕ ਮੁਸਾਫਰਾਂ ਨੂੰ ਲਿਜਾਇਆ ਜਾਵੇਗਾ। ਇਹ ਦਿੱਲੀ ਤੋਂ ਵੱਖਰੀ ਫਲਾਈਟ ਰਾਹੀਂ ਅਮਰੀਕਾ ਜਾਣਗੇ। ਏਅਰਪੋਰਟ 'ਤੇ ਲੱਗੀ ਪਹਿਲੀ ਸੂਚੀ 'ਚ 96 ਮੁਸਾਫਰਾਂ ਦੇ ਨਾਂਵਾਂ ਨੂੰ ਕਲੀਅਰ ਕੀਤਾ ਗਿਆ ਹੈ। ਅਮਰੀਕਾ ਜਾਣ ਵਾਲੇ ਮੁਸਾਫਰਾਂ 'ਚੋਂ 16 ਭਾਰਤੀ ਨਾਗਰਿਕ ਹਨ। ਇੱਕ ਇੰਗਲੈਂਡ ਦਾ ਨਾਗਰਿਕ ਹੈ ਤੇ ਬਾਕੀ 79 ਅਮਰੀਕਾ ਦੇ ਰਹਿਣ ਵਾਲੇ ਹਨ।
ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਬਹੁਤ ਸਾਰੇ ਮੁਸਾਫਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਆਪਣੇ ਸੰਸਦ ਮੈਂਬਰਾਂ ਨਾਲ ਸੰਪਰਕ ਕੀਤਾ ਤੇ ਅਮਰੀਕਾ ਦੀ ਅੰਬੈਸੀ ਦੇ ਨਾਲ ਤਾਲਮੇਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਦੋ ਦਿਨਾਂ ਤੋਂ ਈ ਮੇਲ ਆਈਆਂ ਰਹੀਆਂ ਹਨ ਕਿ ਉਹ ਅੰਮ੍ਰਿਤਸਰ 7 ਅਪਰੈਲ ਨੂੰ ਪਹੁੰਚਣ। ਇਸ ਕਾਰਨ ਉਹ ਇੱਥੇ ਪਹੁੰਚ ਗਏ ਹਨ। ਬਹੁਤ ਸਾਰੇ ਮੁਸਾਫਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਈਮੇਲ ਤਾਂ ਮਿਲੀ ਪਰ ਅੰਮ੍ਰਿਤਸਰ ਏਅਰਪੋਰਟ 'ਤੇ ਉਨ੍ਹਾਂ ਦੇ ਨਾਂ ਨੂੰ ਕਲੀਰੈਂਸ ਨੇ ਨਹੀਂ ਮਿਲੀ।
ਅਮਰੀਕਾ 'ਚ ਕੋਰੋਨਾ ਦਾ ਕਹਿਰ, ਫਿਰ ਵੀ ਪਰਵਾਸੀ ਭਾਰਤੀ ਜਾਣ ਲਈ ਕਾਹਲੇ
ਏਬੀਪੀ ਸਾਂਝਾ
Updated at:
07 Apr 2020 04:26 PM (IST)
ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ਭਰ 'ਚ ਲੌਕਡਾਊਨ ਜਾਰੀ ਹੈ। ਇਸ ਦਰਮਿਆਨ ਸੋਸ਼ਲ ਡਿਸਟੈਂਸਿੰਗ ਘਟਾਉਣ ਲਈ ਰਾਸ਼ਟਰੀ ਤੇ ਅੰਤਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਭਾਰਤ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਮੁਸਾਫਰ ਭਾਰਤ ਵਿੱਚ ਫਸ ਗਏ ਸਨ।
- - - - - - - - - Advertisement - - - - - - - - -