ਨਵਾਂਸ਼ਹਿਰ: ਨਵਾਂਸ਼ਹਿਰ ਦੇ ਵਿੱਚ ਕੋਰੋਨਾਵਾਇਰਸ (Coronavirus) ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਜੰਮੂ ਤੋਂ ਆਏ ਜਤਿੰਦਰ ਨਾਮਕ ਵਿਅਕਤੀ ਨੂੰ ਕੋਵਿਡ-19(COVID_19)ਨਾਲ ਪੌਜ਼ੇਟਿਵ ਟੈਸਟ ਕੀਤਾ ਗਿਆ ਹੈ।

ਜਤਿੰਦਰ ਕੁਮਾਰ ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਪ੍ਰਸ਼ਾਸਨ ਵਲੋਂ ਬਲਾਚੌਰ ਦੇ ਪਿੰਡ ਬੂਥਗੜ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੀ ਤਰਫ਼ੋਂ ਏਡੀਸੀ ਆਦਿਤਿਆ ਉਪਲ ਅਤੇ ਡੀਐਸਪੀ ਦੀਪਿਕਾ ਸਿੰਘ ਡਾਕਟਰਾਂ ਦੀ ਟੀਮ ਸਹਿਤ ਮੌਕੇ ਤੇ ਪਹੁੰਚੇ।

ਜਤਿੰਦਰ ਕੁਮਾਰ ਦੇ ਨਾਲ ਉਸਦੇ ਦੋ ਸਾਥੀ ਰਵੀ ਕੁਮਾਰ ਅਤੇ ਨਰੇਸ਼ ਕੁਮਾਰ ਜੰਮੂ ਤੋਂ ਆਏ ਸਨ। ਜਤਿੰਦਰ ਕੁਮਾਰ ਦੀ ਰਿਪਰੋਟ ਪੌਜ਼ੇਟਿਵ ਆਉਣ ਤੋਂ ਬਾਅਦ ਜਤਿੰਦਰ ਕੁਮਾਰ ਦੇ ਪਿਤਾ ਮਾਤਾ ਅਤੇ ਉਸਦੇ 2 ਸਾਥੀਆਂ ਨੂੰ ਵੀ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਪਿੰਡ ਬੂਥਗੜ੍ਹ ਦੇ ਸਰਪੰਚ ਨੇ ਦੱਸਿਆ ਕੇ ਜਤਿੰਦਰ ਕੁਮਾਰ ਅਤੇ ਉਸਦੇ ਸਾਥੀ ਜੰਮੂ ਤੋਂ ਆਏ ਸਨ।ਉਨ੍ਹਾਂ ਦੱਸਿਆ ਕਿ ਜਤਿੰਦਰ ਦਾ ਫੋਨ ਆਇਆ ਸੀ ਕੇ ਉਸਨੇ ਪਿੰਡ ਆਉਣਾ ਹੈ। ਜਿਸਦੀ ਜਾਣਕਾਰੀ ਉਨ੍ਹਾਂ ਪੁਲਿਸ ਨੂੰ ਵੀ ਦਿੱਤੀ ਸੀ। ਪਰਸੋਂ ਇਹ ਤਿੰਨੋਂ ਵਿਅਕਤੀ ਪਿੰਡ ਵਾਪਿਸ ਆਇਆ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਹਨਾਂ ਦੇ ਸੈਂਪਲ ਲਏ ਗਏ।

ਜਤਿੰਦਰ ਪੇਸ਼ੇ ਤੋਂ ਡਰਾਇਵਰ ਹੈ  ਅਤੇ ਜੰਮੂ ਤੋਂ ਜ਼ਰੂਰੀ ਸਮਾਨ ਲੈ ਕਿ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਆਇਆ ਸੀ। ਨਵਾਂ ਸ਼ਹਿਰ ਦੇ ਡੀਸੀ ਵੀਨੇ ਬੁਬਲਾਨੀ ਨੇ ਇਸ ਵਿਅਕਤੀ ਦੇ ਸਕਾਰਆਤਮਕ ਹੋਣ ਦੀ ਪੁਸ਼ਟੀ ਕੀਤੀ ਹੈ। ਉਸਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਇਸੋਲੇਟ ਕਰ ਲਿਆ ਗਿਆ ਹੈ।