ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ! ਮਰੀਜ਼ਾਂ ਦੀ ਗਿਣਤੀ 300 ਪਾਰ
ਏਬੀਪੀ ਸਾਂਝਾ | 25 Apr 2020 01:30 PM (IST)
ਪੰਜਾਬ 'ਚ ਕੋਰੋਨਾਵਾਇਰਸ (Coronavirus)ਦਾ ਕਹਿਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 300 ਪਾਰ ਹੋ ਗਿਆ ਹੈ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ (Coronavirus)ਦਾ ਕਹਿਰ ਵੱਧਦਾ ਜਾ ਰਿਹਾ ਹੈ। ਪੰਜਾਬ 'ਚ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 300 ਪਾਰ ਹੋ ਗਿਆ ਹੈ। ਤਿੰਨ ਹੌਟਸਪੋਟ ਜ਼ਿਲ੍ਹੇ ਪਟਿਆਲਾ, ਮੋਹਾਲੀ ਅਤੇ ਜਲੰਧਰ 'ਚ 60-60 ਤੋਂ ਜ਼ਿਆਦਾ ਮਰੀਜ਼ ਹਨ।ਸੂਬੇ 'ਚ 305 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਰੈਡ ਜ਼ੋਨ ਵਿੱਚ ਚੱਲ ਰਹੇ ਛੇ ਜ਼ਿਲ੍ਹਿਆਂ ਵਿੱਚ ਜਲੰਧਰ ਅਤੇ ਮੁਹਾਲੀ ਸ਼ਾਮਲ ਹਨ ਇੱਥੇ 63-63 ਮਰੀਜ਼ ਹਨ। ਪਟਿਆਲਾ 'ਚ 61 ਲੋਕ ਸੰਕਰਮਿਤ ਹਨ। ਇਸੇ ਤਰ੍ਹਾਂ ਪਠਾਨਕੋਟ ਵਿੱਚ 24, ਨਵਾਂ ਸ਼ਹਿਰ ਵਿੱਚ 19 ਅਤੇ ਲੁਧਿਆਣਾ ਵਿੱਚ 17 ਮਾਮਲੇ ਸਾਹਮਣੇ ਆਏ ਹਨ।