ਮੋਹਾਲੀ: ਫੇਜ਼ 8 'ਚ 50 ਸਾਲਾ ਸਬ-ਇੰਸਪੈਕਟਰ ਭੁਪਿੰਦਰ ਕੁਮਾਰ ਵਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗਣ ਦੀ ਖ਼ਬਰ ਆਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ । ਇਸ ਤੋਂ ਬਾਅਦ ਭੁਪਿੰਦਰ ਕੁਮਾਰ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਖ਼ੁਦਕੁਸ਼ੀ ਕੀਤੀ ਹੈ ਜਾ ਗਲਤੀ ਨਾਲ ਇਹ ਘਟਨਾ ਵਾਪਰੀ।
ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਭੁਪਿੰਦਰ ਕੁਮਾਰ ਲੰਬੇ ਸਮੇਂ ਤੋਂ ਪੁਲਿਸ ਲਾਈਨ ‘ਚ ਤਾਇਨਾਤ ਸੀ। ਉਨ੍ਹਾਂ ਦੀ ਡਿਊਟੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੌਕਡਾਊਨ ਤੇ ਕਰਫਿਊ ‘ਚ ਲਗਾਈ ਗਈ ਸੀ. ਸ਼ੁੱਕਰਵਾਰ ਨੂੰ ਉਹ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਘਰ ਪਹੁੰਚੇ। ਇਸ ਸਮੇਂ ਦੌਰਾਨ ਸਰਵਿਸ ਰਿਵਾਲਵਰ ਵੀ ਉਨ੍ਹਾਂ ਦੇ ਨਾਲ ਸੀ। ਜਦੋਂ ਉਨ੍ਹਾਂ ਕੱਪੜੇ ਬਦਲਣੇ ਸ਼ੁਰੂ ਕੀਤੇ, ਇਹ ਘਟਨਾ ਇਸ ਦੌਰਾਨ ਵਾਪਰੀ।
ਸੂਤਰਾਂ ਅਨੁਸਾਰ ਗੋਲੀ ਸਿੱਧੇ ਸਿਰ ‘ਚ ਲੱਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭੁਪਿੰਦਰ ਕੁਮਾਰ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ। ਉਸਦੀ ਪਤਨੀ ਲੰਬੇ ਸਮੇਂ ਤੋਂ ਬਿਮਾਰ ਸੀ। ਪਤਨੀ ਦਾ ਕੁਝ ਸਮਾਂ ਪਹਿਲਾਂ ਆਪ੍ਰੇਸ਼ਨ ਹੋਇਆ ਸੀ। ਇਸ ਕਾਰਨ ਵੀ ਉਹ ਬਹੁਤ ਦੁਖੀ ਸੀ। ਉਹ ਫੇਜ਼ -6 ਪੁਲਿਸ ਚੌਕੀ ਦਾ ਇੰਚਾਰਜ ਵੀ ਸੀ।
ਇਹ ਵੀ ਪੜ੍ਹੋ :