Punjab: ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ  ਭਾਰਤ ਸਰਕਾਰ ਦੇ  ਦਿਸ਼ਾ ਨਿਰਦੇਸ਼ਾਂ ਅਨੁਸਾਰ  ਜ਼ਿਲ੍ਹਾ ਪੱਧਰੀ ਯੁਵਾ ਉਤਸਵ ਅੱਜ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਸੰਪੰਨ ਹੋ ਗਿਆ। ਜੇਤੂਆਂ ਨੂੰ ਇਨਾਮ ਵੰਡਣ ਹਿੱਤ ਪਟਿਆਲਾ ਦਿਹਾਤੀ ਦੇ ਐੱਮ. ਐੱਲ. ਏ .ਡਾ. ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂਆਂ ਦਾ ਹੌਸਲਾ ਵਧਾਇਆ।



ਇਸ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਡਾ. ਦਿਲਵਰ ਸਿੰਘ ਨੇ  ਸਟੇਜ ਦਾ  ਸੰਚਾਲਨ ਕੀਤਾ। ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਜ਼ਿਲ੍ਹਾ ਯੂਥ ਅਫ਼ਸਰ  ਕੁਮਾਰੀ ਰਮਨਾ ਨੇ ਦੱਸਿਆ ਕਿ ਇਸ ਯੁਵਾ ਉਤਸਵ ਦਾ ਉਦਘਾਟਨ ਜ਼ਿਲ੍ਹਾ ਪਟਿਆਲਾ ਦੇ ਏ. ਡੀ. ਸੀ.(ਦਿਹਾਤੀ ਵਿਕਾਸ) ਈਸ਼ਾ ਸਿੰਗਲਾ ਨੇ ਕੀਤਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ  ਪ੍ਰੋਫ਼ੈਸਰ ਅਰਵਿੰਦ ਨੇ ਜੋਤੀ ਪ੍ਰਜਵੱਲਿਤ ਕੀਤੀ ਅਤੇ ਭਾਗੀਦਾਰਾਂ ਨੂੰ ਯੁਵਾ ਉਤਸਵ ਅਤੇ ਯੁਵਾ ਸੰਵਾਦ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।ਕੁਮਾਰੀ ਰਮਨਾ ਨੇ ਦੱਸਿਆ ਕਿ ਇਸ ਯੁਵਾ ਉਤਸਵ ਵਿੱਚ ਜੋ  ਮੁਕਾਬਲੇ ਕਰਵਾਏ ਗਏ ਹਨ ਉਨ੍ਹਾਂ ਵਿੱਚ ਕਵਿਤਾ ਉਚਾਰਣ ਵਿੱਚ ਸਤਨਾਮ ਸਿੰਘ, ਸੰਨੀ ਸਿੰਘ ਅਤੇ ਜਾਨਵੀ ਮਹਿਤਾਬ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਯੁਵਾ ਸੰਵਾਦ ਵਿੱਚ ਦਵੇਂਦਰ, ਈਸ਼ਾ ਕੌਰ, ਗੁਰਜੰਟ ਸਿੰਘ ਅਤੇ  ਸਰਵਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਵਿੱਚ ਸਨਪ੍ਰੀਤ ਕੌਰ ਨੇ ਪਹਿਲਾ, ਕਰਿਤਿਕਾ ਧੀਰ ਨੇ ਦੂਜਾ ਅਤੇ ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੋਟੋਗ੍ਰਾਫੀ ਵਿੱਚ ਪੰਕਜ ਕੁਮਾਰ ਨੇ ਪਹਿਲਾ, ਹਰਅੰਮ੍ਰਿਤ ਸਿੰਘ ਨੇ ਦੂਜਾ ਅਤੇ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਪ੍ਰਤੀਯੋਗਤਾ ਵਿੱਚ ਪ੍ਰਨੀਤ, ਅਨੂਪ੍ਰੀਤ ਅਤੇ ਤੁਸ਼ਾਰ ਬਿਸ਼ਨੋਈ ਨੇ ਵੀ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਸੱਭਿਆਚਾਰਕ ਪ੍ਰੋਗਰਾਮ ਵਿੱਚ ਭੰਗੜਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨਹਿਰੂ ਯੁਵਾ ਕੇਂਦਰ ਵੱਲੋਂ ਸਮੂਹ ਜੱਜ ਸਹਿਬਾਨ ਅਤੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਕਦ ਇਨਾਮ ਦਿੱਤੇ ਗਏ।ਇਹ ਉਤਸਵ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ।ਅਮਰਜੀਤ ਕੌਰ  ਲੇਖਾਕਾਰ ਪ੍ਰੋਗਰਾਮ ਸੁਪਰਵਾਈਜ਼ਰ  ਨੇ ਸਾਰਿਆਂ ਦਾ ਧੰਨਵਾਦ ਕੀਤਾ ।ਸਾਰੇ ਵਲੰਟੀਅਰਾਂ ਨੇ ਇਸ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ ਤੇ ਮਲਕੀਤ ਸਿੰਘ ਰਵੀ ਕੁਮਾਰ ਪ੍ਰਭਜੋਤ ਰਣਬੀਰ ਕੌਰ ਅਮਨਦੀਪ ਕੌਰ ਰਾਜਵਿੰਦਰ ਕੌਰ ਸਾਹਿਲ ਆਦਿ ਮੌਜੂਦ ਸਨ।