ਮਾਨਸਾ: ਮਾਨਸਾ ਦੇ ਸਰਦੂਲਗੜ੍ਹ 'ਚ ਇੱਕ ਨੇਪਾਲੀ ਮੂਲ ਦੇ ਨੌਜਵਾਨ ਰਾਹੁਲ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਤੋਂ ਪਹਿਲਾਂ ਰਾਹੁਲ ਨੇ ਇੱਕ ਵੀਡੀਓ ਬਣਾਈ। ਇਸ ਵੀਡੀਓ 'ਚ ਉਹ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ 'ਤੇ ਆਪਣੀ ਖ਼ੁਦਕੁਸ਼ੀ ਦਾ ਇਲਜ਼ਾਮ ਲਾ ਰਿਹਾ ਹੈ।




ਵੀਡੀਓ 'ਚ ਰਾਹੁਲ ਕਹਿ ਰਿਹਾ ਹੈ ਕਿ ਕਾਂਗਰਸੀ ਆਗੂ ਦੇ ਕਰੀਬੀ ਤੋਂ ਫਾਸਟ ਫੂਡ ਦੀ ਦੁਕਾਨ ਕਾਰਨ 10 ਲੱਖ ਰੁਪਏ ਲਏ ਤੇ ਹੁਣ ਰੋਜ਼ਾਨਾ ਉਸ ਤੋਂ ਦੋ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਮੁਲਜ਼ਮ ਉਸ ਨੂੰ ਫੋਨ 'ਤੇ ਧਮਕੀਆਂ ਦੇ ਰਹੇ ਹਨ ਕਿ ਜੇ ਉਸ ਨੇ ਸ਼ਹਿਰ 'ਚ ਕੰਮ ਕੀਤਾ ਤਾਂ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ।

ਅਮਰੀਕਾ ਦੇ ਇੱਕੋ ਸ਼ਹਿਰ 'ਚ ਤਿੰਨ ਥਾਵਾਂ 'ਤੇ ਫਾਇਰਿੰਗ, ਚਾਰ ਲੋਕਾਂ ਦੀ ਮੌਤ

ਇਸ ਦੀ ਆਡੀਓ ਰਿਕਾਰਡਿੰਗ ਵੀ ਹੈ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।