ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਹੋਰ ਵਿਸਤਾਰ ਕਰਦੇ ਹੋਏ ਤਿੰਨ ਸੂਬਾ ਉਪ ਪ੍ਰਧਾਨ, ਇੱਕ ਸੂਬਾ ਜਨਰਲ ਸਕੱਤਰ, 8 ਸੂਬਾ ਸੰਯੁਕਤ ਸਕੱਤਰ, ਇੱਕ ਹਲਕਾ ਸਹਿ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸਾਨ ਵਿੰਗ, ਐਸਸੀ ਵਿੰਗ, ਯੂਥ ਵਿੰਗ, ਟਰੇਡ ਵਿੰਗ, ਮਹਿਲਾ ਵਿੰਗ ਤੇ ਲੀਗਲ ਵਿੰਗ 'ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ।


'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਜਾਰੀ ਸੂਚੀ ਅਨੁਸਾਰ ਸੂਬਾ ਉਪ ਪ੍ਰਧਾਨ ਡਾ. ਵਿਜੈ ਸਿੰਗਲਾ, ਅਜੈਬ ਸਿੰਘ ਤੇ ਸੰਦੀਪ ਸਿੰਗਲਾ, ਜਦਕਿ ਜਨਰਲ ਸਕੱਤਰ ਡਾ. ਅਜਮੇਰ ਸਿੰਘ ਕਾਲੜਾ ਨੂੰ ਨਿਯੁਕਤ ਕੀਤਾ ਗਿਆ।

ਇਸ ਤੋਂ ਇਲਾਵਾ ਸੂਬਾ ਸੰਯੁਕਤ ਸਕੱਤਰ ਵਿੱਚ ਜਸਵੀਰ ਸਿੰਘ, ਕੁਲਦੀਪ ਰਾਏ ਕਸ਼ਯਪ, ਹਰਜਿੰਦਰ ਸਿੰਘ ਮਾਨ, ਜਗਦੀਪ ਸਿੰਘ, ਸਿਮਰਜੀਤ ਸਿੰਘ ਲੱਖੇਵਾਲ, ਸਤੀਸ਼ ਕੁਮਾਰ ਸਿੰਗਲਾ, ਚਰਨਜੀਤ ਸਿੰਘ ਅਕਨਵਾਲੀ ਤੇ ਸ੍ਰੀ ਰਾਮ ਗੋਇਲ ਜਦਕਿ ਹਲਕਾ ਸਹਿ ਇੰਚਾਰਜ ਗੁਰਦੇਵ ਸਿੰਘ ਸੰਗਾਲਾ ਦਾ ਨਾਮ ਸ਼ਾਮਲ ਹਨ।

ਕਿਸਾਨ ਵਿੰਗ ਵਿੱਚ ਸੰਯੁਕਤ ਸਕੱਤਰ ਹਰਦੀਪ ਸਿੰਘ ਤਖਤਪੁਰਾ, ਸੁਰਜੀਤ ਸਿੰਘ, ਵਿਪਿਨ ਪਾਲ ਸਿੰਘ, ਭੁਪਿੰਦਰ ਸਿੰਘ ਬਾਗਸਰ, ਹਰਬੰਸ ਸਿੰਘ ਸੂਚ ਨਿਯੁਕਤ ਕੀਤੇ ਗਏ। ਜਦਕਿ ਐਸਸੀ ਵਿੰਗ ਵਿੱਚ ਸੂਬਾ ਉਪ ਪ੍ਰਧਾਨ ਸਤਨਾਮ ਸਿੰਘ ਤੇ ਸੰਯੁਕਤ ਸਕੱਤਰ ਹਰਭਜਨ ਸਿੰਘ ਨੂੰ ਨਿਯੁਕਤ ਕੀਤਾ ਗਿਆ।

ਯੂਥ ਵਿੰਗ ਵਿਚ ਸੂਬਾ ਜਨਰਲ ਸਕੱਤਰ ਅਮਰਦੀਪ ਸਿੰਘ, ਕਾਕਾ ਸਿੰਘ ਕਾਕੂ ਬਰੇਟਾ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ ਖੁਦੀਆਂ ਤੇ ਹਰਜਿੰਦਰ ਸਿੰਘ, ਜਦਕਿ ਸੰਯੁਕਤ ਸਕੱਤਰ ਗੁਰਰਾਜ ਧਾਲੀਵਾਲ ਨਿਯੁਕਤ ਕੀਤੇ ਗਏ। ਟਰੇਡ ਵਿੰਗ ਵਿੱਚ ਜ਼ਿਲ੍ਹਾ ਇੰਚਾਰਜ ਬਲਵਿੰਦਰ ਸਿੰਘ ਗਿੱਲ ਤੇ ਤਿਲਕ ਰਾਜ ਨੂੰ ਨਿਯੁਕਤ ਕੀਤਾ ਗਿਆ।

ਮਹਿਲਾ ਵਿੰਗ ਵਿਚ ਸੂਬਾ ਜਨਰਲ ਸਕੱਤਰ ਪਰਮ ਜਸਪਾਲ ਕੌਰ ਤੇ ਸੰਯੁਕਤ ਸਕੱਤਰ ਕਮਲਜੀਤ ਕੌਰ ਤੇ ਨਵਜੀਤ ਕੌਰ, ਲੀਗਲ ਵਿੰਗ ਵਿੱਚ ਸੂਬਾ ਸੰਯੁਕਤ ਸਕੱਤਰ ਐਡਵੋਕੇਟ ਪਰਵਿੰਦਰ ਸਿੰਘ ਇਸ ਤੋਂ ਇਲਾਵਾ ਲੋਕ ਸਭਾ ਫ਼ਰੀਦਕੋਟ ਤੋਂ ਅਵਤਾਰ ਸਿੰਘ ਨੂੰ ਪਾਰਟੀ ਦਾ ਬੁਲਾਰਾ ਵੀ ਨਿਯੁਕਤ ਕੀਤਾ ਗਿਆ ਹੈ।