ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਹੈ। ਇਸ ਤਹਿਤ ਪਾਰਟੀ ਵਿੱਚ 58 ਮੀਤ ਪ੍ਰਧਾਨ ਬਣਾਏ ਹਨ। ਯਾਦ ਰਹੇ ਸਿਆਸੀ ਸੰਕਟ ਵਿੱਚ ਘਿਰਣ ਮਗਰੋਂ ਸੁਖਬੀਰ ਬਾਦਲ ਵੱਡੇ ਪੱਧਰ 'ਤੇ ਅਹੁਦੇਦਾਰੀਆਂ ਵੰਡ ਰਹੇ ਹਨ। ਇਹ ਅਹੁਦੇਦਾਰੀਆਂ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਵਿੰਗ ਵਿੱਚ ਦਿੱਤੀਆਂ ਜਾ ਰਹੀਆਂ ਹਨ।

ਸੁਖਬੀਰ ਬਾਦਲ ਨੇ ਹੁਣ ਪਾਰਟੀ ਵਿੱਚ 58 ਮੀਤ ਪ੍ਰਧਾਨ ਬਣਾਏ ਹਨ। ਨਵੇਂ ਨਿਯੁਕਤ ਮੀਤ ਪ੍ਰਧਾਨਾਂ ਵਿੱਚ ਪਰਮਜੀਤ ਕੌਰ ਗੁਲਸ਼ਨ, ਚੌਧਰੀ ਨੰਦ ਲਾਲ, ਸਰੂਪ ਚੰਦ ਸਿੰਗਲਾ, ਸਰਬਜੀਤ ਸਿੰਘ ਮੱਕੜ, ਜਸਜੀਤ ਸਿੰਘ ਬੰਨੀ (ਚਾਰੇ ਸਾਬਕਾ ਵਿਧਾਇਕ), ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ (ਦੋਵੇਂ ਵਿਧਾਇਕ), ਬਲਕੌਰ ਸਿੰਘ ਕਾਲਿਆਂਵਾਲੀ (ਵਿਧਾਇਕ ਹਰਿਆਣਾ) ਸ਼ਾਮਲ ਹਨ।

ਇਸ ਤੋਂ ਇਲਾਵਾ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਲਖਬੀਰ ਸਿੰਘ ਅਰਾਈਆਂਵਾਲਾ, ਸੁਖਦੇਵ ਸਿੰਘ ਗੋਬਿੰਦਗੜ੍ਹ ਹਰਿਆਣਾ, ਬਾਵਾ ਸਿੰਘ ਆੜਤੀ, ਤਜਿੰਦਰ ਸਿੰਘ ਮਿੱਡੂਖੇੜਾ, ਗੁਰਬਚਨ ਸਿੰਘ ਸਮਾਲਸਰ, ਸੁਰਿੰਦਰਪਾਲ ਸਿੰਘ ਸਿਬੀਆ, ਭਗਵਾਨ ਦਾਸ ਜੁਨੇਜਾ, ਰਾਮ ਸਿੰਘ ਮਲੋਟ, ਹਰਭਜਨ ਸਿੰਘ ਡੰਗ, ਰਜਿੰਦਰ ਸਿੰਘ ਕਾਂਝਲਾ, ਸੁਖਵੰਤ ਸਿੰਘ ਸਰਾਓ, ਦਰਬਾਰਾ ਸਿੰਘ ਗੁਰੂ, ਪਰਮਜੀਤ ਸਿੰਘ ਸਿੱਧਵਾਂ, ਗੁਰਮੀਤ ਸਿੰਘ ਦਾਦੂਵਾਲ, ਜਗਦੀਪ ਸਿੰਘ ਚੀਮਾ, ਗੁਰਜਤਿੰਦਰ ਸਿੰਘ ਤੇਜੀ ਗਿੱਲ ਵੀ ਮੀਤ ਪ੍ਰਧਾਨ ਬਣ ਗਏ ਹਨ।

ਸੂਚੀ ਵਿੱਚ ਅਮਰਜੀਤ ਸਿੰਘ ਚਾਵਲਾ, ਤੇਜਾ ਸਿੰਘ ਕਮਾਲਪੁਰ, ਬਲਜੀਤ ਸਿੰਘ ਨੀਲਾਮਹਿਲ, ਹਰਭਾਗ ਸਿੰਘ ਸੈਣੀ ਦੇਸੂਮਾਜਰਾ, ਰਣਧੀਰ ਸਿੰਘ ਰੱਖੜਾ, ਰਣਜੀਤ ਸਿੰਘ ਗਿੱਲ ਖਰੜ, ਮੁਹੰਮਦ ਉਵੈਸ ਮਾਲੇਰਕੋਟਲਾ, ਰਮਨਦੀਪ ਸਿੰਘ ਭਰੋਵਾਲ, ਬਲਦੇਵ ਸਿੰਘ ਕੈਮਪੁਰ ਹਰਿਆਣਾ, ਸੰਤ ਸਿੰਘ ਕੰਧਾਰੀ ਅੰਬਾਲਾ ਹਰਿਆਣਾ, ਪਰਮਜੀਤ ਸਿੰਘ ਰਾਏਪੁਰ, ਹਰਦੇਵ ਸਿੰਘ ਸੇਹਕੇ, ਪ੍ਰੋ. ਮਨਜੀਤ ਸਿੰਘ ਜਲੰਧਰ, ਮਨਜੀਤ ਸਿੰਘ ਦਸੂਹਾ, ਵਿਜੈ ਕੁਮਾਰ ਦਾਨਵ, ਹਰਜੀਤ ਸਿੰਘ ਅਦਾਲਤੀਵਾਲਾ, ਰਾਜ ਕੁਮਾਰ ਅਤਿਕਾਏ, ਵੀਰ ਭਾਨ ਮਹਿਤਾ ਹਰਿਆਣਾ, ਅਮਰਜੀਤ ਸਿੰਘ ਮੰਗੀ ਜਗਾਧਰੀ ਹਰਿਆਣਾ, ਗੁਰਵਿੰਦਰ ਸਿੰਘ ਸ਼ਾਮਪੁਰਾ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਰਜਿੰਦਰ ਦੀਪਾ ਸੁਨਾਮ, ਰਣਜੀਤ ਸਿੰਘ ਕਾਹਲੋਂ ਕਰਤਾਰਪੁਰ, ਸੁਰਜੀਤ ਸਿੰਘ, ਕਮਲਜੀਤ ਸਿੰਘ ਭਾਟੀਆ ਜਲੰਧਰ, ਸੁਖਬੀਰ ਸਿੰਘ ਵਾਹਲਾ ਦੇ ਨਾਮ ਸ਼ਾਮਲ ਹਨ।