ਚੰਡੀਗੜ੍ਹ: ਪੰਜਾਬ ਦੇ ਨਵੇਂ ਸਿੱਖ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਵਾਦਾਂ ਦਾ ਵੀ ਲੰਮਾ ਇਤਿਹਾਸ ਹੈ। ਐਤਵਾਰ ਨੂੰ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਪੁਰਾਣੇ ਵਿਵਾਦ ਤੇ ਪ੍ਰਸਿੱਧ ਕਹਾਣੀਆਂ ਵੀ ਸਾਹਮਣੇ ਆਈਆਂ। ਚਾਹੇ ਟੌਸ ਰਾਹੀਂ ਕਿਸੇ ਅਧਿਆਪਕ ਨੂੰ ਨਿਯੁਕਤੀ ਦੇਣੀ ਹੋਵੇ ਜਾਂ ਕਿਸੇ ਮਹਿਲਾ ਆਈਏਐਸ (IAS) ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣਾ ਹੋਵੇ, ਮੀਟੂ ਮਾਮਲੇ ਵਿੱਚ ਫਸਣਾ, ਅਜਿਹੀਆਂ ਸਾਰੀਆਂ ਕਹਾਣੀਆਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਹਨ।
ਪੰਜਾਬ ਵਿਧਾਨ ਸਭਾ ਵਿੱਚ ਚੰਨੀ ਦਾ ਇੱਕ ਬਹੁਚਰਚਿਤ ਬਿਆਨ ਵੀ ਵੱਡੇ ਪੱਧਰ ਉੱਤੇ ਲੋਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਚੰਨੀ ਨੇ ਪੰਜਾਬ ਵਿਧਾਨ ਸਭਾ ਵਿੱਚ ਕੈਪਟਨ ਸਰਕਾਰ ਦੇ ਵਿਕਾਸ ਬਾਰੇ ਪੁੱਛੇ ਜਾਣ 'ਤੇ ਸੜਕਾਂ ਦੇ ਪੈਚ ਵਰਕ ਦੀ ਗੱਲ ਆਖ ਦਿੱਤੀ ਸੀ।
ਇਹ ਹਨ ਚੰਨੀ ਨਾਲ ਜੁੜੇ ਵਿਵਾਦ
ਟਾਸ ਨਾਲ ਪੋਸਟਿੰਗ: ਜਦੋਂ ਚਰਨਜੀਤ ਚੰਨੀ ਤਕਨੀਕੀ ਸਿੱਖਿਆ ਮੰਤਰੀ ਸਨ, ਤਾਂ 3 ਸਾਲ ਪਹਿਲਾਂ ਪੌਲੀਟੈਕਨਿਕ ਇੰਸਟੀਚਿਊਟ ਵਿੱਚ ਭਰਤੀ ਕੀਤੀ ਗਈ ਸੀ। ਲੈਕਚਰਾਰ ਦੇ ਦੋ ਬਿਨੈਕਾਰ ਇੱਕੋ ਜਗ੍ਹਾ ’ਤੇ ਪੋਸਟਿੰਗ ਚਾਹੁੰਦੇ ਸਨ। ਉਸ ਸਮੇਂ ਚੰਨੀ ਨੇ ਸਿੱਕਾ ਉਛਾਲਿਆ ਤੇ ਜਿਸ ਦਾ ਟੇਲ ਆਇਆ, ਉਸ ਨੂੰ ਆਪਣੀ ਪਸੰਦ ਦੇ ਸਥਾਨ 'ਤੇ ਪੋਸਟਿੰਗ ਮਿਲ ਗਈ ਸੀ।
ਮਹਿਲਾ ਆਈਏਐਸ ਅਧਿਕਾਰੀ ਨੂੰ ਮੈਸੇਜ: ਸਾਲ 2018 ਵਿੱਚ ਚੰਨੀ ਉੱਤੇ ਇੱਕ ਮਹਿਲਾ ਆਈਏਐਸ ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ ਸੀ। ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਨੂੰ ਮੁਆਫੀ ਮੰਗਣ ਲਈ ਕਿਹਾ। ਕੈਪਟਨ ਨੇ ਕਿਹਾ ਸੀ ਕਿ ਇਸ ਤੋਂ ਬਾਅਦ ਇਹ ਮਾਮਲਾ ਖਤਮ ਹੋ ਗਿਆ ਹੈ। ਭਾਵੇਂ, ਇਸ ਸਾਲ ਮਈ ਵਿੱਚ, ਇਹ ਮਾਮਲਾ ਅਚਾਨਕ ਦੁਬਾਰਾ ਉੱਠਿਆ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ ਨੇ ਚਿਤਾਵਨੀ ਵੀ ਦਿੱਤੀ ਸੀ ਕਿ ਜੇ ਚੰਨੀ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਉਹ ਭੁੱਖ ਹੜਤਾਲ 'ਤੇ ਚਲੇ ਜਾਣਗੇ।
ਗ੍ਰੀਨ ਬੈਲਟ ਤੋੜ ਕੇ ਬਣਾਈ ਸੀ ਸੜਕ: ਜਦੋਂ ਚੰਨੀ 2018 ਵਿੱਚ ਮੰਤਰੀ ਬਣੇ, ਤਾਂ ਇੱਕ ਜੋਤਸ਼ੀ ਦੀ ਸਲਾਹ 'ਤੇ, ਉਨ੍ਹਾਂ ਨੇ ਸਰਕਾਰੀ ਘਰ ਦਾ ਨਕਸ਼ਾ ਹੀ ਬਦਲ ਦਿੱਤਾ ਸੀ। ਰਾਜਨੀਤੀ ਵਿੱਚ ਸਫਲਤਾ ਲਈ, ਚੰਨੀ ਨੇ ਚੰਡੀਗੜ੍ਹ ਸਥਿਤ ਆਪਣ ਘਰ ਵਿੱਚ ਦਾਖਲ ਹੋਣ ਦੀ ਦਿਸ਼ਾ ਬਦਲ ਕੇ ਪੂਰਬ ਵੱਲ ਕਰ ਦਿੱਤੀ ਸੀ। ਇਸ ਲਈ ਉਨ੍ਹਾਂ ਨੇ ਗ੍ਰੀਨਨ ਬੈਲਟ ਤੋੜ ਕੇ ਸੜਕ ਬਣਾ ਦਿੱਤੀ ਸੀ। ਭਾਵੇਂ ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ਸੜਕ ਨੂੰ ਹਟਾ ਕੇ ਉਸ ਨੂੰ ਮੁੜ ਹਰੀ ਪੱਟੀ ਬਣਾ ਦਿੱਤਾ ਸੀ।
ਹਾਥੀ ਦੀ ਸਵਾਰੀ: ਰਾਜਨੀਤੀ ਵਿੱਚ ਸਫਲਤਾ ਲਈ ਚੰਨੀ ਨੇ ਖਰੜ ਵਿੱਚ ਆਪਣੇ ਘਰ ਵਿੱਚ ਹਾਥੀ ਦੀ ਸਵਾਰੀ ਕੀਤੀ ਸੀ। ਤਦ ਪਤਾ ਲੱਗਾ ਸੀ ਕਿ ਕਿਸੇ ਜੋਤਸ਼ੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਜੇ ਉਹ ਅਜਿਹਾ ਕਰਨਗੇ, ਤਾਂ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਸਕਦੇ ਹਨ।
ਪੈਚ ਵਰਕ ਦਾ ਬਿਆਨ: ਚੰਨੀ ਕੁਝ ਸਮੇਂ ਲਈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਉਸ ਸਮੇਂ ਅਕਾਲੀ-ਭਾਜਪਾ ਸਰਕਾਰ ਸੀ। ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ। ਸੁਖਬੀਰ ਨੇ ਵਿਧਾਨ ਸਭਾ ਵਿੱਚ ਚੰਨੀ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ 2002 ਤੋਂ 2007 ਦੇ ਵਿੱਚ ਕੈਪਟਨ ਸਰਕਾਰ ਦੇ ਇੱਕ ਵਿਕਾਸ ਕਾਰਜ ਬਾਰੇ ਦੱਸਣ। ਇਸ 'ਤੇ ਚੰਨੀ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਪੂਰੇ ਪੰਜਾਬ ਦੀਆਂ ਸੜਕਾਂ' ਤੇ ਪੈਚ ਵਰਕ ਕਰਵਾਇਆ ਹੈ।
ਪੀਐਚਡੀ ਦੀ ਪ੍ਰਵੇਸ਼ ਪ੍ਰੀਖਿਆ ਪਾਸ ਨਹੀਂ ਕਰ ਸਕੇ ਸੀ: ਚੰਨੀ ਨੇ 2017 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਉੱਤੇ ਪੀਐਚਡੀ ਕਰਨ ਲਈ ਪ੍ਰਵੇਸ਼ ਪ੍ਰੀਖਿਆ ਦਿੱਤੀ ਸੀ। ਤਦ ਇਹ ਦੋਸ਼ ਲੱਗਾ ਸੀ ਕਿ ਚੰਨੀ ਨੂੰ ਫ਼ਾਇਦਾ ਪਹੁੰਚਾਉਣ ਲਈ ਪੰਜਾਬ ਯੂਨੀਵਰਸਿਟੀ ਨੇ SC/ST ਉਮੀਦਵਾਰਾਂ ਲਈ ਨਿਯਮਾਂ ਵਿੱਚ ਢਿੱਲ ਦਿੱਤੀ ਸੀ ਪਰ ਚੰਨੀ ਤਦ ਇਹ ਪ੍ਰੀਖਿਆ ਪਾਸ ਨਹੀਂ ਕਰ ਸਕੇ ਸਨ।
ਇਹ ਵੀ ਪੜ੍ਹੋ: ਖੁਸ਼ਖਬਰੀ! ਭਾਰਤ ਸਰਕਾਰ ਵੰਡੇਗੀ ਪੰਜ ਲੱਖ ਫਰੀ ਵੀਜ਼ੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin